ਲੁਧਿਆਣਾ :- ਲੁਧਿਆਣਾ ਵਿੱਚ ਲੁਟੇਰਿਆਂ ਦੇ ਹੋਂਸਲੇ ਦਿਨ ਬ ਦਿਨ ਬੁਲੰਦ ਹੋ ਰਹੇ ਹਨ ਕਿ ਜਿਵੇਂ ਪੁਲਿਸ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੀ ਤੇ ਲੁੱਟ ਦੀਆਂ ਵਾਰਦਾਤਾਂ ਚ ਹੁਣ ਔਰਤਾਂ ਵੀ ਸ਼ਾਮਲ ਹੋ ਗਈਆਂ ਹਨ ਤੇ ਜਿਸ ਦਾ ਖੁਲਾਸਾ ਨੂਰਵਾਲਾ ਰੋਡ ਸਥਿਤ ਇਕ ਜਵੈਲਰੀ ਦੀ ਦੁਕਾਨ ਤੋ ਸਾਹਮਣੇ ਆਇਆ ਜਿੱਥੇ ਪਤੀ- ਪਤਨੀ ਸੋਨੇ ਦੇ ਗਹਿਣੇ ਦੇਖਣ ਦੁਕਾਨ ਤੇ ਗਏ ਤੇ ਗਹਿਣੇ ਦੇਖਦੇ ਦੇਖਦੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਦਿੱਤੀ। ਗਹਿਣੇ ਦਿਖਾ ਰਹੇ ਦੁਕਾਨਦਾਰ ਦੀਆ ਅੱਖਾਂ ਵਿੱਚ ਮਿਰਚਾਂ ਪਾਉਣ ਦੀ ਕੋਸ਼ਿਸ਼ ਕੀਤੀ ਤੇ ਇਹੀ ਜਲਦਬਾਜ਼ੀ ਨੇ ਦੋਵੇਂ ਪਤੀ-ਪਤਨੀ ਨੂੰ ਮੌਕੇ ਤੇ ਦੁਕਾਨਦਾਰਾਂ ਤੇ ਦੁਕਾਨ ਤੇ ਕੰਮ ਕਰਨ ਵਾਲੇ ਲੜਕੇ ਦੀ ਬਹਾਦਰੀ ਨਾਲ ਕਾਬੂ ਕਰ ਲਿਆ।
ਮੁਲਜ਼ਮ ਪਤੀ ਪਤਨੀ ਦੀ ਕਰਤੂਤ ਦੀਆਂ ਤਸਵੀਰਾਂ ਵੀ ਦੁਕਾਨ ਚ ਲੱਗੇ ਸ਼ੀਸ਼ੀ ਟੀਵੀ ਕੈਮਰੇ ਚ ਕੈਦ ਹੋ ਗਈਆਂ ਤੇ ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਦੋਵੇਂ ਮੁਲਜ਼ਮ ਲੁੱਟ ਦਾ ਨਾਕਾਮਯਾਬ ਘਟਨਾ ਨੂੰ ਅੰਜਾਮ ਦੇ ਰਹੇ ਹਨ। ਓਧਰ ਪੀੜਤ ਦੁਕਾਨਦਾਰ ਨੇ ਦੋਵਾਂ ਨੂੰ ਕਰ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਅਤੇ ਮੌਕੇ ਤੇ ਕਾਬੂ ਕੀਤੇ ਮੁਲਜ਼ਮਾਂ ਤੇ ਕਾਰਵਾਈ ਕਰਨ ਲਈ ਪੁਲਿਸ ਹਾਲੇ ਵੀ ਪੀੜਤ ਦੁਕਾਨਦਾਰ ਦੀ ਸ਼ਿਕਾਇਤ ਦਾ ਇੰਤਜ਼ਾਰ ਕਰ ਰਹੀ ਹੈ।ਸੂਤਰਾਂ ਦੀ ਮੰਨੀਏ ਤਾਂ ਪੀੜਤ ਦੁਕਾਨਦਾਰ ਸ਼ਿਕਾਇਤ ਨਾ ਦੇਵੇ ਇਸ ਲਈ ਦੁਕਾਨਦਾਰ ਤੇ ਦਬਾਅ ਬਣਾਇਆ ਜਾ ਰਿਹਾ ਹੈ ਤੇ ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਪੁਲਿਸ ਮੌਕੇ ਤੇ ਫੜੇ ਲੁਟੇਰੇ ਪਤੀ ਪਤਨੀ ਤੇ ਕਾਰਵਾਈ ਕਰਦੀ ਹੈ ਜਾ ਪੀੜਤ ਦੁਕਾਨਦਾਰ ਦੀ ਸ਼ਿਕਾਇਤ ਦਾ ਇੰਤਜ਼ਾਰ ਕਰਦੀ ਹੈ।
PUNJAB




INDIA








WORLD









