ਪੰਜਾਬ ਵਿੱਚ ਇਸ ਸਮੇਂ ਕਣਕ ਦੀ ਬਿਜਾਈ ਦਾ ਟਾਈਮ ਚੱਲ ਰਿਹਾ ਹੈ। ਪੰਜਾਬ ਦੇ ਬਰਨਾਲਾ ਤੋਂ ਬਹੁਤ ਮਾੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਸੁਖਬੀਰ ਸਿੰਘ ਨਾਂ ਦਾ ਨੌਜਵਾਨ ਆਪਣੇ ਖੇਤ ਵਿੱਚ ਕਣਕ ਦੀ ਬਿਜਾਈ ਕਰ ਰਿਹਾ ਸੀ,ਉਸ ਸਮੇਂ ਜਦੋਂ ਪਿਛੇ ਮਸ਼ੀਨ ਵੱਲ ਦੇਖਣ ਲੱਗਾ ਤਾਂ ਪੈਰ ਤਿਲਕਣ ਕਾਰਨ ਥੱਲੇ ਡਿੱਗ ਪਿਆ ਤੇ ਸੁਪਰਸੀਡਰ ਉਪਰ ਦੀ ਲੰਘ ਗਿਆ ਜਿਸ ਨਾਲ ਨੌਜਵਾਨ ਦੇ ਟੁਕੜੇ ਟੁਕੜੇ ਹੋ ਗਏ। ਇਹ ਘਟਨਾ ਸ਼ਾਮ ਚਾਰ ਵਜੇ ਦੇ ਵਾਪਰੀ, ਜਦੋਂ ਇਸ ਘਟਨਾ ਦਾ ਲੋਕਾਂ ਨੂੰ ਪਤਾ ਲੱਗਾ ਤਾਂ ਉਹ ਮਦਦ ਲਈ ਪਹੁੰਚੇ ਤਾਂ ਉਸ ਦੀ ਮੌਤ ਹੋ ਚੁੱਕੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਤਪਾ ਮੰਡੀ ਨੇੜਲੇ ਪਿੰਡ ਭੈਣੀ ਫੱਤਾ ਵਿੱਚ 20 ਸਾਲਾ ਨੌਜਵਾਨ ਸੁਖਬੀਰ ਸਿੰਘ ਪੁੱਤਰ ਜਗਰਾਜ ਸਿੰਘ ਆਪਣੇ ਖੇਤ ਵਿੱਚ ਸੁਪਰਸੀਡਰ ਮਸ਼ੀਨ ਨਾਲ ਕਣਕ ਦੀ ਬਿਜਾਈ ਕਰ ਰਿਹਾ ਸੀ। ਉਹ ਟਰੈਕਟਰ ਦੀ ਸੀਟ ‘ਤੇ ਬੈਠਾ ਸੀ। ਇਸ ਦੌਰਾਨ ਉਹ ਟਰੈਕਟਰ ਦੇ ਪਿੱਛੇ ਲੱਗੀ ਸੁਪਰਸੀਡਰ ਮਸ਼ੀਨ ਨੂੰ ਦੇਖਣ ਲੱਗਾ, ਇਸ ਦੌਰਾਨ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਜ਼ਮੀਨ ‘ਤੇ ਡਿੱਗ ਗਿਆ।
ਫਿਰ ਉਹ ਸੁਪਰਸੀਡਰ ਮਸ਼ੀਨ ਵਿੱਚ ਫਸ ਗਿਆ ਅਤੇ ਸੁਪਰਸੀਡਰ ਨੇ ਉਸਦੇ ਸਰੀਰ ਦੇ ਟੁਕੜੇ ਕਰ ਦਿੱਤੇ। ਇਹ ਨਜ਼ਾਰਾ ਇੰਨਾ ਭਿਆਨਕ ਸੀ ਕਿ ਦੇਖਿਆ ਹੀ ਨਹੀਂ ਜਾ ਸਕਦਾ ਸੀ। ਇਸ ਘਟਨਾ ਕਾਰਨ ਪੂਰੇ ਬਰਨਾਲਾ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ, ਜਿੱਥੇ ਭਲਕੇ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।