ਮੋਗਾ ਜ਼ਿਲ੍ਹੇ ਵਿੱਚ ਪੈਂਦੇ ਹਲਕਾ ਬਾਘਾਪੁਰਾਣਾ ਅਧੀਨ ਆਉਂਦੇ ਪਿੰਡ ਰੋਡੇ ਤੋਂ ਬੀਤੇ ਦਿਨੀਂ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਇੱਕ ਵਿਅਕਤੀ ਆਪਣੇ ਘਰ ਬਰਾਂਡੇ ਵਿੱਚ ਸੁੱਤਾ ਪਿਆ ਸੀ। ਸਵੇਰ ਦੇ ਚਾਰ ਵਜੇ ਦੇ ਕਰੀਬ ਕਿਸੇ ਅਜੀਬ ਜਨਵਰ ਵੱਲੋਂ ਉਸ ਵਿਅਕਤੀ ਦੇ ਨੱਕ ਨੂੰ ਬੁਰੀ ਤਰ੍ਹਾਂ ਕੱਟ ਕੇ ਜ਼ਖ਼ਮੀ ਕਰ ਦਿੱਤਾ ਤੇ ਭੱਜ ਗਿਆ। ਜਦੋਂ ਇਸ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਸ ਤੋਂ ਪਹਿਲਾਂ ਹੀ ਉਹ ਜਨਵਰ ਜਾ ਚੁੱਕਾ ਸੀ। ਉਸ ਵਿਅਕਤੀ ਨੂੰ ਕੱਟਣ ਵਾਲੀ ਕੀ ਚੀਜ਼ ਸੀ ਉਸ ਬਾਰੇ ਕੁੱਝ ਨਹੀਂ ਪਤਾ ਲੱਗ ਸਕਿਆ । ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ,ਜਿਸ ਦਾ ਇਲਾਜ਼ ਚੱਲ ਰਿਹਾ ਹੈ। ਆਮ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਫੇਕ ਫੋਟੋ ਲਗਾ ਕੇ ਅਤੇ ਰਿਕਾਰਡਿੰਗਾਂ ਪਾਈਆਂ ਜਾ ਰਹੀਆਂ ਹਨ ਤੇ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਦੂਜੇ ਪਾਸੇ ਪੁਲੀਸ ਵੱਲੋਂ ਆਪਣੇ ਤੌਰ ਤੇ ਜਾਂਚ ਵੀ ਕੀਤੀ ਜਾ ਰਹੀ ਹੈ