ਕੋਟਕਪੂਰਾ 18 ਫਰਵਰੀ (ਵਰਿੰਦਰਪਾਲ ਸਿੰਘ)-ਪੰਜਾਬ ਦੇ ਫਰੀਦਕੋਟ ਅਤੇ ਕੋਟਕਪੂਰਾ ਮੈਨ ਸੜਕ ਤੇ ਪੈਂਦੇ ਸੇਮ ਨਾਲੇ ਦੇ ਨਜ਼ਦੀਕ ਇੱਕ ਭਿਆਨਕ ਸੜਕ ਹਾਦਸਾ ਹੋ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਉਸ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। 35 ਲੋਕ ਜ਼ਖਮੀਂ ਹੋਏ ਹਨ। ਨਿਊ ਦੀਪ ਕੰਪਨੀ ਦੀ ਬੱਸ ਕੋਟਕਪੂਰਾ ਤੋਂ ਫਰੀਦਕੋਟ ਨੂੰ ਜਾ ਰਹੀ ਸੀ,ਸੁਣਨ ਵਿੱਚ ਆਇਆ ਬੱਸ ਬਹੁਤ ਜ਼ਿਆਦਾ ਉਵਰ ਸਪੀਡ ਵਿੱਚ ਸੀ। ਅੱਗੇ ਤੋਂ ਆ ਰਹੇ ਟਰੱਕ ਨਾਲ ਟੱਕਰ ਹੋ ਗਈ। ਟੱਕਰ ਏਨੀ ਭਿਆਨਕ ਸੀ ਕੇ ਬੱਸ ਨਾਲੇ ਵਿੱਚ ਪਲਟ ਗਈ ਤੇ ਟਰੱਕ ਵੀ ਦੂਜੇ ਪਲਟ ਗਿਆ। ਜਿਸ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਗਈ ਹੈ, ਪੈਂਤੀ ਲੋਕਾਂ ਦੇ ਜ਼ਖ਼ਮੀ ਹੋਣ ਦਾ ਪਤਾ ਲੱਗਾ ਹੈ। ਨਿਊ ਦੀਪ ਦੀ ਬਸ ਸੇਮ ਨਾਲੇ ਦੀ ਬੇਰੀਗੇਟ ਤੋੜਦੀ ਹੋਈ ਸਿੱਧੀ ਸੇਮ ਨਾਲੇ ਦੇ ਵਿੱਚ ਡਿੱਗ ਗਈ ਜਿਸ ਵਿੱਚ ਸਵਾਰੀਆਂ ਦਾ ਭਾਰੀ ਨੁਕਸਾਨ ਹੋਇਆ ਕਈਆਂ ਦੇ ਹੱਥ ਪੈਰ ਵੀ ਵੱਡੇ ਗਏ ਪ੍ਰਾਪਤ ਜਾਣਕਾਰੀ ਅਨੁਸਾਰ 35 ਤੋਂ 40 ਦੇ ਕਰੀਬ ਸਵਾਰੀਆਂ ਇਸ ਬੱਸ ਵਿੱਚ ਸਫਰ ਕਰ ਰਹੀ ਆ ਸਨ ਜੋ ਕਿ ਫਰੀਦਕੋਟ ਤੇ ਆਸੇ ਪਾਸੇ ਇਲਾਕਿਆਂ ਵੱਲ ਆਪਣੇ ਕੰਮੀ ਜਾ ਰਹੇ ਸਨ । ਜਿਸ ਵਿੱਚ ਪੰਜ ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 35 ਜਖਮੀ ਹਨ ਤੇ ਦੋ ਗੰਭੀਰ ਰੂਪ ਵਿੱਚ ਜਖਮੀ ਹਨ ਜਿਨਾਂ ਦਾ ਇਲਾਜ ਫਰੀਦਕੋਟ ਮੈਡੀਕਲ ਕਾਲਜ ਵਿੱਚ ਚੱਲ ਰਿਹਾ ਹੈ
PUNJAB




INDIA








WORLD










