ਅਮਰੀਕਾ ਵੱਲੋਂ ਡਿਪੋਰਟ ਕੀਤੇ ਨੌਜ਼ਵਾਨਾਂ ਵਿੱਚ ਇੱਕ ਮੋਗਾ ਜ਼ਿਲ੍ਹੇ ਵਿੱਚ ਪੈਂਦੇ ਧਰਮਕੋਟ ਅਧੀਨ ਆਉਂਦੇ ਪਿੰਡ ਪੰਡੋਰੀ ਦਾ ਜਸਵਿੰਦਰ ਸਿੰਘ ਆਈਆ ਸੀ। ਉਸ ਤੋਂ ਜਸਵਿੰਦਰ ਸਿੰਘ ਨੇ ਪ੍ਰੈਸ ਵਿੱਚ ਆਪਣੀ ਹੱਡਬੀਤੀ ਸੁਣਾਈ ਸੀ। ਮਿਲੀ ਜਾਣਕਾਰੀ ਮੁਤਾਬਕ ਜਸਵਿੰਦਰ ਸਿੰਘ ਨੂੰ ਦੋ ਨੰਬਰ ਵਿੱਚ ਭੇਜਣ ਵਾਲੇ ਖ਼ਿਲਾਫ਼ ਸ਼ਿਕਾਇਤ ਆਉਣ ਤੋਂ ਬਾਅਦ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ। ਪਤਾ ਲੱਗਾ ਹੈ ਜਿਸ ਖਿਲਾਫ ਮਾਮਲਾ ਦਰਜ ਹੋਇਆ ਹੈ ਉਹ ਹੈ ਭਾਰਤੀ ਕਿਸਾਨ ਯੂਨੀਅਨ (ਤੋਤਾਪੁਰ) ਦਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖ ਗਿੱਲ ਅਤੇ ਉਸ ਦੀ ਮਾਤਾ ਖਿਲਾਫ ਵੀ ਪੁਲੀਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਜਾਣਕਾਰੀ ਅਨੁਸਾਰ ਕਿਸਾਨ ਲੀਡਰ ਸੁੱਖ ਗਿੱਲ ਖਿਲਾਫ਼ ਅਮਰੀਕਾ ਤੋਂ ਡਿਪੋਰਟ ਹੋ ਕੇ ਵਤਨ ਪਰਤੇ ਮੋਗਾ ਦੇ ਪਿੰਡ ਪੰਡੋਰੀ ਅਰਾਈਆਂ ਦੇ ਜਸਵਿੰਦਰ ਸਿੰਘ ਨਾਲ ਇਮੀਗ੍ਰੇਸ਼ਨ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਕਿਸਾਨ ਲੀਡਰ ਸਮੇਤ ਉਸਦੀ ਮਾਤਾ ਪ੍ਰੀਤਮ ਕੌਰ, ਤਲਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਖਿਲਾਫ ਐਫ਼ਆਈਆਰ ਦਰਜ ਕੀਤੀ ਗਈ ਹੈ। ਪੁਲਿਸ ਥਾਣਾ ਧਰਮਕੋਟ ਵਿਖੇ ਬੀਐਨਐਸ 318(4) , 143, 61(2) ਇਮੀਗ੍ਰੇਸ਼ਨ ਐਕਟ 24 ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੇ ਮਾਮਲੇ ‘ਚ ਦੋ ਟਰੈਵਲ ਏਜੰਟਾਂ ਫਤਹਿ ਇਮੀਗ੍ਰੇਸ਼ਨ ਧਰਮਕੋਟ ਜ਼ਿਲ੍ਹਾ ਮੋਗਾ ਅਤੇ ਦੂਸਰਾ ਏਕਮ ਟਰੈਵਲ (ਚੰਡੀਗੜ੍ਹ) ‘ਤੇ ਮਾਮਲਾ ਦਰਜ ਕੀਤਾ ਗਿਆ।ਜ਼ਿਕਰਯੋਗ ਹੈ ਕਿ ਬੀਤੇ ਦਿਨ ਜਸਵਿੰਦਰ ਸਿੰਘ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਕਿਹਾ ਸੀ ਕਿ ਉਸ ਦੇ ਅਮਰੀਕਾ ਜਾਣ ‘ਤੇ 45 ਲੱਖ ਰੁਪਏ ਖਰਚਾ ਹੋਇਆ ਹੈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਏਜੰਟ ਨਾਲ ਉਸ ਦਾ ਸਹੀ ਤਰੀਕੇ ਨਾਲ ਅਮਰੀਕਾ ਭੇਜਣ ਦੀ ਗੱਲ ਹੋਈ ਸੀ, ਪਰ ਉਸ ਨੇ ਅਮਰੀਕਾ ਡੌਂਕੀ ਲਗਵਾ ਦਿੱਤੀ।
PUNJAB




INDIA








WORLD










