ਬਾਘਾਪੁਰਾਣਾ 1 ਅਪ੍ਰੈਲ (ਪ.ਪ.) : ਹਰਮਨਬੀਰ ਸਿੰਘ ਗਿੱਲ ਪੀ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ , ਜਗਤਪ੍ਰੀਤ ਸਿੰਘ ਪੀ.ਪੀ.ਐਸ ਐਸ ਪੀ ( ਆਈ ) , ਜੰਗਜੀਤ ਸਿੰਘ ਪੀ.ਪੀ.ਐਸ. ਡੀ.ਐਸ.ਪੀ ( ਆਈ ) ਮੋਗਾ ਦੇ ਨਿਰਦੇਸ਼ਾ ਹੇਠ ਜੇਰ ਨਿਗਰਾਨੀ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਗਾ ਵੱਲੋਂ ਖਾਸ ਮੁਖਬਰ ਦੀ ਇਤਲਾਹ ਤੇ ਸੁਖਮੰਦਰ ਸਿੰਘ ਉਰਫ ਹਰਮਨ ਪੁੱਤਰ ਬਲਵਿੰਦਰ ਸਿੰਘ ਵਾਸੀ ਮੋਗਾ ਪਾਸੋਂ ਇੱਕ ਦੇਸੀ ਰਿਵਾਲਵਰ ਸਮੇਤ 1 ਜਿੰਦਾ ਕਾਰਤੂਸ ਬਾਮਦ ਕਰਕੇ ਗ੍ਰਿਫਤਾਰ ਕੀਤਾ ।ਜਿਸਦਾ ਸਬੰਧ ਸੁੱਖਾ ਲੰਮਾ ਗੈਂਗ ਗੈਂਗਸਟਰਾਂ ਚਰਨਜੀਤ ਸਿੰਘ ਉਰਫ ਰਿੰਕੂ ਬੀਹਲਾ ਜਿਲ੍ਹਾ ਬਰਨਾਲਾ ਅਰਸਦੀਪ ਸਿੰਘ ਉਰਫ ਅਰਸ਼ ਵਾਸੀ ਡਾਲਾ ਜਿਲ੍ਹਾ ਮੋਗਾ ਅਤੇ ਰਮਨਦੀਪ ਸਿੰਘ ਉਰਫ ਰਮਨ ਜੱਜ ਵਾਸੀ ਫਿਰੋਜਪੁਰ ਨਾਲ ਹੈ ਅਤੇ ਇਹ ਮੋਗਾ – ਫਰੀਦਕੋਟ ਏਰੀਆ ਦੇ ਵੱਡੇ ਕਾਰੋਬਾਰੀਆਂ / ਦੁਕਾਨਦਾਰਾਂ ਦੀ ਰੈਕੀ ਕਰਕੇ ਉਹਨਾ ਦੇ ਫੋਨ ਨੰਬਰ ਲੈ ਕੇ ਇਹਨਾ ਗੈਂਗਸਟਰਾਂ ਨੂੰ ਦੇ ਦਿੰਦਾ ਸੀ ਜੋ ਅੱਗੇ ਇਹ ਗੈਂਗਸਟਰ ਇਹਨਾ ਨੰਬਰਾਂ ਉਪਰ ਬਾਹਰਲੇ ਨੰਬਰਾ ਤੋਂ ਫੋਨ ਕਰਕੇ ਧਮਕੀਆਂ ਦੇ ਕੇ ਫਿਰੌਤੀਆਂ ਮੰਗਦੇ ਹਨ । ਸੁਖਮੰਦਰ ਸਿੰਘ ਉਰਫ ਹਰਮਨ ਇਹਨਾ ਗੈਂਗਸਟਰਾਂ ਵੱਲੋਂ ਲਈ ਫਿਰੌਤੀ ਦੀ ਰਕਮ ਨੂੰ ਹਵਾਲੇ ਰਾਂਹੀ ਵਿਦੇਸ ਕਨੇਡਾ ਇਹਨਾ ਪਾਸ ਭੇਜ ਦਿੰਦਾ ਸੀ। ਇਸਤੋਂ ਇਲਾਵਾ ਇਹ ਇਹਨਾ ਗੈਂਗਸਟਰਾਂ ਦੁਆਰਾ ਦੱਸੇ ਹੋਏ ਵਿਅਕਤੀਆਂ / ਜਗਾ ਪਰ ਨਜਾਇਜ ਅਸਲਾ ਵੀ ਪਹੁੰਚਾਉਦਾ ਹੈ । ਜਿਸਤੇ ਮੁਕੱਦਮਾ ਨੰਬਰ 23 ਅ / ਧ 109,116,386 , ਭ : ਦ : 25 ( 7 ) ਅਸਲਾ ਐਕਟ ਥਾਣਾ ਮੈਹਿਣਾ ਦਰਜ ਰਜਿਸਟਰ ਕੀਤਾ ਗਿਆ ਤੇ ਇਸਤੋਂ ਇੱਕ ਦੇਸੀ ਰਿਵਾਲਵਰ ਸਮੇਤ 01 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਇਸ ਮੌਕੇ ਏ.ਐਸ.ਆਈ. ਤਰਸੇਮ ਸਿੰਘ ਬਰਾੜ ਵੀ ਵਿਸ਼ੇਸ਼ ਤੌਰ ਤੇ ਮਜੂਦ ਸਨ।