ਕੈਨੇਡਾ ਦੇ ਸਰੀ ਵਿੱਚ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਵਿਖੇ ਇੱਕ ਹਿੰਦੂ ਨੌਜਵਾਨ ਨੇ ਚਲਦੇ ਦਿਵਾਨ ਵਿੱਚ ਹਿੰਦੂਵਾਦੀ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਉਸ ਮੌਕੇ ਹਾਜ਼ਰ ਸੰਗਤਾਂ ਨੇ ਉਸ ਨੂੰ ਫ਼ੜ ਕੇ ਲੰਗਰ ਹਾਲ ਲੈ ਗਏ, ਤੇ ਪੁਲੀਸ ਨੂੰ ਬੁਲਾ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਜਦੋਂ ਉਥੇ ਪੁਲੀਸ ਪਹੁੰਚੀ ਤਾਂ ਉਹ ਨੌਜਵਾਨ ਇਸਤਰਾਂ ਦੀਆਂ ਹਰਕਤਾਂ ਕਰਨ ਲੱਗ ਪਿਆ ਜਿਵੇਂ ਉਸ ਵਿੱਚ ਕੋਈ ਭੂਤ ਪ੍ਰੇਤ ਆ ਗਏ ਹੋਣ ਤੇ ਆਪਣੇ ਆਪ ਨੂੰ ਮਾਨਸਿਕ ਰੋਗੀ ਦਿਖਾਉਣ ਦੀ ਕੋਸ਼ਿਸ਼ ਕਰਨ ਲੱਗਾ,ਪਰ ਪੁਲੀਸ ਨੇ ਉਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ।
ਪਤਾ ਲੱਗਾ ਹੈ ਕਿ ਪਹਿਲਾਂ ਵੀ ਕੁਝ ਹਫਤੇ ਪਹਿਲਾਂ ਵੀ ਅਜਿਹਾ ਹੋ ਚੁੱਕਾ। ਗੁਰਦੁਆਰਾ ਪ੍ਰਬੰਧਕਾਂ ਨੂੰ ਸ਼ੱਕ ਹੈ ਕਿ ਇਹ ਕਿਸੇ ਮਾਨਸਿਕ ਰੋਗੀ ਦਾ ਕਿੱਸਾ ਨਹੀਂ ਬਲਕਿ ਜਾਣਬੁੱਝ ਕੇ ਖਲਲ ਪਾਉਣ ਦੀ ਕੋਈ ਸ਼ਰਾਰਤ ਹੈ। ਕੱਲ੍ਹ ਨੂੰ ਜੇਕਰ ਸੰਗਤ ‘ਚੋਂ ਕਿਸੇ ਨੇ ਕਨੂੰਨ ਹੱਥ ‘ਚ ਲੈ ਲਿਆ ਤਾਂ ਵੀ ਸਿੱਖਾਂ ਦੀ ਹੀ ਬਦਨਾਮੀ ਕੀਤੀ ਜਾਵੇਗੀ।
ਪ੍ਰਬੰਧਕਾਂ ਨੇ ਸੰਗਤ ਨੂੰ ਵਧੇਰੇ ਖਿਆਲ ਅਤੇ ਸਹਿਜ ਰੱਖਣ ਦੀ ਅਪੀਲ ਕੀਤੀ ਹੈ ਅਤੇ ਨਾਲ ਹੀ ਪੁਲਿਸ ਨੂੰ ਗੰਭੀਰਤਾ ਨਾਲ ਇਹ ਮਸਲਾ ਵਿਚਾਰਨ ਦੀ ਅਪੀਲ ਕੀਤੀ ਹੈ।