ਪੰਜਾਬ ਦੇ ਲੁਧਿਆਣਾ ਵਿੱਚ ਪੈਂਦੇ ਪਿੰਡ ਸ਼ੀਂਹ ਦੌਦ ਦੇ ਰਹਿਣ ਪਰਿਵਾਰ ਦੇ ਇੱਕ 7 ਸਾਲਾ ਬੱਚੇ ਨੂੰ ਮੋਟਰਸਾਈਕਲ ਸਵਾਰਾਂ ਨੇ ਅਗਵਾ ਕਰ ਲਿਆ ਗਿਆ ਸੀ। ਜਿਸ ਤੋਂ ਬਾਅਦ ਪੁਲੀਸ ਲਗਾਤਾਰ ਬੱਚੇ ਨੂੰ ਲੱਭਣ ਵਿੱਚ ਲੱਗ ਗਈ ਸੀ। ਅੱਜ ਪੁਲੀਸ ਨੇ ਉਨ੍ਹਾਂ ਅਗ਼ਵਾਕਾਰਾਂ ਨੂੰ ਐਨਕਾਉਂਟਰ ਕਰਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ, ਤੇ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਹੈ। ਜਾਣਕਾਰੀ ਮਿਲੀ ਹੈ ਕਿ ਪਟਿਆਲਾ ਨਾਭਾ ਰੋਡ ਉਤੇ ਪਿੰਡ ਮੰਡੌਰ ਨੇੜੇ ਐਨਕਾਊਂਟਰ ਹੋਇਆ ਹੈ।
ਜਾਣਕਾਰੀ ਅਨੁਸਾਰ ਭਵਕੀਰਤ ਸਿੰਘ ਪੁੱਤਰ ਰਣਬੀਰ ਸਿੰਘ ਆਪਣੇ ਘਰ ਦੇ ਵਿਹੜੇ ਵਿੱਚ ਖੇਡ ਰਿਹਾ ਸੀ। ਸ਼ਾਮ ਛੇ ਵਜੇ ਤੋਂ ਬਾਅਦ ਦੋ ਮੋਟਰਸਾਈਕਲ ਸਵਾਰ ਨੌਜਵਾਨ ਉਸ ਨੂੰ ਚੁੱਕ ਕੇ ਲੈ ਗਏ। ਬੱਚੇ ਦੇ ਦਾਦੇ ਗੁਰਜੰਟ ਸਿੰਘ ਨੇ ਦੱਸਿਆ ਕਿ ਰੌਲਾ ਪੈਣ ਮਗਰੋਂ ਪਿੰਡ ਵਾਸੀਆਂ ਨੇ ਅਗਵਾਕਾਰਾਂ ਦਾ ਪਿੱਛਾ ਕੀਤਾ ਤੇ ਪੁਲਿਸ ਨੂੰ ਸੂਚਿਤ ਕੀਤਾ, ਪਰ ਉਹ ਭੱਜਣ ਵਿਚ ਸਫਲ ਰਹੇ। ਹੁਣ ਪੁਲਿਸ ਦੀ ਫੁਰਤੀ ਕਾਰਨ ਬੱਚਾ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਹੈ। ਇਸ ਦੌਰਾਨ ਇਕ ਮੁਲਜ਼ਮ ਨੂੰ ਗੋਲੀ ਲੱਗੀ ਹੈ।