ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਤੇ ਸੰਸਦ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਪੰਜਾਬ ਸਰਕਾਰ ਵਾਪਸ ਲਿਆਉਣ ਦੀ ਤਿਆਰੀ ਕਰ ਰਹੀ ਹੈ। ਪਤਾ ਲੱਗਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਤੋਂ ਉਪਰ ਐਨ ਐਸ ਏ ਹਟਾ ਦਿੱਤੀ ਗਈ ਹੈ। ਉਨ੍ਹਾਂ ਸਾਰੇ ਵਿਅਕਤੀਆਂ ਨੂੰ ਕੱਲ ਡਿਬਰੂਗੜ੍ਹ ਜੇਲ੍ਹ ਤੋਂ ਵਾਪਸ ਪੰਜਾਬ ਲਿਆਂਦਾ ਜਾ ਰਿਹਾ ਹੈ। ਉਸ ਤੋਂ ਬਾਅਦ ਪੰਜਾਬ ਪੁਲੀਸ ਅਜਨਾਲਾ ਥਾਣੇ ਨਾਲ ਜੁੜੇ ਮਾਮਲੇ ਵਿੱਚ ਕਾਰਵਾਈ ਕਰੇਗੀ।
ਸੂਤਰਾਂ ਮੁਤਾਬਕ ਵਾਰਿਸ ਪੰਜਾਬ ਦੇ ਮੁਖੀ ਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਅਤੇ ਜੀਤ ਸਿੰਘ ਤੋਂ ਇਲਾਵਾ ਬਾਕੀ ਨਜ਼ਰਬੰਦਾਂ ਉਤੇ ਐਨਐਸਏ ਵਧਾਉਣ ਦਾ ਅਜੇ ਤੱਕ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ 19 ਮਾਰਚ ਨੂੰ ਭਗਵੰਤ ਸਿੰਘ ਉਰਫ਼ ‘ਪ੍ਰਧਾਨ ਮੰਤਰੀ’ ਬਾਜੇਕੇ ਸਮੇਤ ਸੱਤ ਵਿਅਕਤੀਆਂ ਲਈ NSA ਖਤਮ ਹੋਣ ਦੀ ਸੰਭਾਵਨਾ ਹੈ।
ਇਸ ਵੇਲੇ ਡਿਬਰੂਗੜ੍ਹ ਜੇਲ੍ਹ ਵਿੱਚ ਹਨ ਇਹ
1. ਅੰਮ੍ਰਿਤਪਾਲ ਸਿੰਘ
2. ਪੱਪਲਪ੍ਰੀਤ ਸਿੰਘ
3. ਹਰਜੀਤ ਸਿੰਘ ਚਾਚਾ
4. ਗੁਰਮੀਤ ਸਿੰਘ ਬੁੱਕਣਵਾਲਾ
5. ਦਲਜੀਤ ਸਿੰਘ ਕਲਸੀ
6. ਤੂਫਾਨ ਸਿੰਘ
7. ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ।
8. ਕੁਲਵੰਤ ਸਿੰਘ ਰਾਏਕੇ
9. ਵਰਿੰਦਰ ਫੌਜੀ ਅਤੇ
10. ਬਸੰਤ ਸਿੰਘ
PUNJAB




INDIA








WORLD










