ਪੰਜਾਬ ਵਿੱਚ ਵੀਆਈਪੀ ਕਲਚਰ ਖ਼ਤਮ ਕਰਨ ਦਾ ਵਾਅਦਾ ਕਰਕੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਅੱਜ ਵਿਧਾਨ ਸਭਾ ਵਿੱਚ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਸਿਫਰ ਕਾਲ ਦੌਰਾਨ ਸਵਾਲ ਖੜ੍ਹੇ ਕਰ ਦਿੱਤੇ ਹਨ।
ਉਨ੍ਹਾਂ ਇਸ ਮਾਮਲੇ ਵੱਲ ਇਸ਼ਾਰਾ ਕਰਦਿਆਂ ਸਿਆਸੀ ਆਗੂਆਂ ਅਤੇ ਅਫਸਰਾਂ ਨਾਲ ਤਾਇਨਾਤ ਵਾਧੂ ਗੰਨਮੈਨਾਂ ਨੂੰ ਹਟਾ ਕੇ ਪੁਲੀਸ ਥਾਣਿਆਂ ’ਚ ਭੇਜਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਥਾਣਿਆਂ ’ਚ ਮੁਲਾਜ਼ਮ ਘੱਟ ਹਨ ਪਰ ਸਿਆਸੀ ਲੋਕਾਂ ਦੀ ਸਕਿਉਰਿਟੀ ’ਤੇ ਕਿਤੇ ਵੱਧ ਪੁਲੀਸ ਮੁਲਾਜ਼ਮ ਲੱਗੇ ਹੋਏ ਹਨ।
ਵਿਧਾਇਕ ਨੇ ਵਿਧਾਨ ਸਭਾ ਵਿੱਚ ਸਪੀਕਰ ਤੋਂ ਮੰਗ ਕਰਦਿਆਂ ਆਖਿਆ ਲੀਡਰ ਨੂੰ 25-25 ਗੰਨਮੈਨ ਦਿੱਤੇ ਹੋਏ ਹਨ, ਉਨ੍ਹਾਂ ਨੂੰ ਘੱਟ ਕਰੋ । ਵਿਧਾਇਕ ਨੇ ਇਹ ਵੀ ਆਖ ਦਿੱਤਾ ਕਿ ਲੀਡਰਾਂ ਦੇ ਜਵਾਕਾਂ ਨੂੰ ਸਕੂਲ ਛੱਡਣ ਤੇ ਸਬਜ਼ੀਆਂ ਲੈਣ ਵੀ ਗੰਨਮੈਨ ਜਾਂਦੇ ਨੇ, ਅਤੇ ਜਦੋਂ ਲੀਡਰ ਹਾਰ ਜਾਂਦੇ ਹੈ ਤੇ ਗੰਨਮੈਨ ਘੱਟ ਹੋਣ ਤੇ ਅੱਧੇ ਡਿਪ੍ਰੈਸ਼ਨ ਵਿੱਚ ਚਲੇ ਜਾਂਦੇ ਹਨ।
PUNJAB




INDIA








WORLD










