ਪੰਜ ਮੈਂਬਰੀ ਕਮੇਟੀ ਨਾਲ ਜੁੜੇ ਆਗੂਆਂ ਵੱਲੋਂ ਬਾਘਾ ਪੁਰਾਣਾ ਹਲਕੇ ਵਿੱਚ ਭਰਤੀ ਮੁਹਿੰਮ ਕੀਤੀ ਤੇਜ਼
ਬਾਘਾਪੁਰਾਣਾ 02 ਅਪ੍ਰੈਲ (ਨਿਰਮਲ ਸਿੰਘ ਕਲਿਆਣ) : ਸ਼੍ਰੋਮਣੀ ਅਕਾਲੀ ਦਲ ਦੇ ਸੰਘਰਸ਼ਮਈ ਇਤਿਹਾਸ ਤੋਂ ਬਾਅਦ ਧਾਰਮਿਕ ਤੌਰ ‘ਤੇ ਅਤੇ ਰਾਜਨੀਤਕ ਤੌਰ ‘ਤੇ ਬੁਲੰਦੀਆਂ ਦੀ ਉਦਾਹਰਨ ਹੋਰ ਕਿਸੇ ਪਾਰਟੀ ਵੱਲੋਂ ਪੇਸ਼ ਨਹੀਂ ਕੀਤੀ ਗਈ। ਪ੍ਰੰਤੂ ਬਾਦਲ ਪਰਿਵਾਰ ਵੱਲੋਂ ਸਿਆਸੀ ਮੰਤਵ ਪੂਰਾ ਕਰਨ ਕੀਤੀ ਗਈ ਧਾਰਮਿਕ ਸਖਸ਼ੀਅਤਾਂ ਅਤੇ ਸੰਸਥਾਵਾਂ ਦੀ ਦੁਰਵਰਤੋ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਮਾਮਲੇ ਦੇ ਨਾਲ ਨਾਲ ਕੀਤੀਆਂ ਬੱਜਰ ਗਲਤੀਆਂ ਨੇ ਅਕਾਲੀ ਦਲ ਨੂੰ ਹਾਸ਼ੀਏ ਤੇ ਲਿਆ ਕੇ ਖੜ੍ਹਾ ਕਰ ਦਿੱਤਾ। ਲੋਕਾਂ ਵਿੱਚ ਘੱਟ ਰਹੇ ਵਿਸ਼ਵਾਸ ਨੂੰ ਬਰਕਰਾਰ ਰੱਖਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਹਿਬਾਨਾਂ ਨੂੰ ਬੇਨਿਯਮੀਆਂ ਤਹਿਤ ਹਟਾਉਣਾ ਅਤੇ ਨਵੇਂ ਜੱਥੇਦਾਰਾਂ ਨੂੰ ਨਿਯੁਕਤ ਕਰਨ ਨੇ ਅਕਾਲੀ ਦਲ ਨੂੰ ਦੋ ਰਾਵਾਂ ਉਪਰ ਤੋਰ ਦਿੱਤਾ। ਜਿਸ ਤਹਿਤ ਇੱਕ ਧਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਤਾਬਿਆਦਾਰ ਬਣਕੇ ਅਕਾਲੀ ਦਲ ਦੀ ਮਜ਼ਬੂਤੀ ਲਈ ਯਤਨਸ਼ੀਲ ਹੈ। ਅਤੇ ਦੂਜੀ ਧਿਰ ਅਕਾਲ ਤਖ਼ਤ ਸਾਹਿਬ ਤੋਂ ਮੁਨਕਰ ਹੁੰਦੀ ਨਾਜ਼ਰ ਆ ਰਹੀ ਹੈ । ਹੁਣ ਸਮਾਂ ਹੀ ਦੱਸੇਗਾ ਕਿ ਲੋਕ ਕਿਸ ਧਿਰ ਨੂੰ ਆਪਣਾ ਸਹਿਯੋਗ ਦਿੰਦੇ ਹਨ ।ਪ੍ਰੰਤੂ ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਮੁਤਾਬਕ ਅਕਾਲੀ ਦਲ ਦੀ ਭਰਤੀ ਮੁਹਿੰਮ ਲਗਾਤਾਰ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਵਿੱਚ ਚੱਲ ਰਹੀ ਹੈ। ਉਸ ਤਹਿਤ ਮੋਗਾ ਜ਼ਿਲ੍ਹੇ ਵਿੱਚ ਪੈਂਦੇ ਹਲਕਾ ਬਾਘਾ ਪੁਰਾਣਾ ਦੇ ਪਿੰਡ ਰੋਡੇ ਤੋਂ ਭਰਤੀ ਮੁਹਿੰਮ ਸੀਨੀਅਰ ਅਕਾਲੀ ਆਗੂ ਗੁਰਜੰਟ ਸਿੰਘ ਭੁੱਟੋ ਦੀ ਅਗਵਾਈ ਵਿੱਚ ਰੱਖ ਗਂਏ ਇਕੱਠ ਦੌਰਾਨ ਭਰਤੀ ਮੁਹਿੰਮ ਸ਼ੁਰੂ ਕਰਵਾਉਣ ਲਈ ਸ ਬਰਜਿੰਦਰ ਸਿੰਘ ਮੱਖਣ ਬਰਾੜ, ਜਗਤਾਰ ਸਿੰਘ ਰਾਜੇਆਣਾ ਅਤੇ ਹੋਰ ਵੀ ਸੀਨੀਅਰ ਅਕਾਲੀ ਆਗੂ ਵਿਸ਼ੇਸ਼ ਤੌਰ ਤੇ ਪਹੁੰਚੇ ਸਨ। ਉਸ ਤੋਂ ਬਾਅਦ 2 ਅਪ੍ਰੈਲ ਨੂੰ ਪਿੰਡ ਰਾਜੇਆਣਾ ਵਿਖੇ ਜਗਤਾਰ ਸਿੰਘ ਰਾਜੇਆਣਾ ਦੀ ਅਗਵਾਈ ਵਿੱਚ ਵੱਡ ਇਕੱਠ ਕੀਤਾ ਗਿਆ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਲੰਡੇਕੇ,ਸ ਬਰਜਿੰਦਰ ਸਿੰਘ ਮੱਖਣ ਬਰਾੜ, ਬਚਿੱਤਰ ਸਿੰਘ ਘੋਲੀਆ, ਸਾਬਕਾ ਡਿਪਟੀ ਡਾਇਰੈਕਟਰ ਜਸਵਿੰਦਰ ਸਿੰਘ ਬਰਾੜ, ਬਲਤੇਜ ਸਿੰਘ ਲੰਗੇਆਣਾ, ਇੰਦਰਜੀਤ ਸਿੰਘ ਯੂਥ ਆਗੂ ਲੰਗੇਆਣਾ, ਬਲਦੇਵ ਸਿੰਘ ਮਾਣੂੰਕੇ, ਸੁਖਦੀਪ ਸਿੰਘ ਰੋਡੇ, ਪਹੁੰਚੇ ਹੋਏ ਸਨ। ਉਸ ਮੌਕੇ ਸਟੇਜ ਦੀ ਕਾਰਵਾਈ ਸੀਨੀਅਰ ਅਕਾਲੀ ਆਗੂ ਗੁਰਜੰਟ ਸਿੰਘ ਭੁੱਟੋ ਚਲਾਈ ਗਈ। ਉਸ ਮੌਕੇ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੀ ਮੈਂਬਰਸ਼ਿਪ ਵੀ ਭਰੀ ਗਈ।

PUNJAB




INDIA








WORLD










