ਪੰਜਾਬ ਦੇ ਬਠਿੰਡਾ ਪੁਲੀਸ ਨੇ ਨਸ਼ਾ ਤਸਕਰ ਮਹਿਲਾ ਹੈੱਡ ਕਾਂਸਟੇਬਲ ਚਿੱਟੇ ਸਮੇਤ ਕਾਬੂ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਪੁਲੀਸ ਲਾਈਨ ਵਿੱਚ ਬਤੌਰ ਹੈੱਡ ਕਾਂਸਟੇਬਲ ਤਾਇਨਾਤ ਮਹਿਲਾ ਕੋਲੋਂ 17.71 ਗ੍ਰਾਮ ਚਿੱਟਾ ਬਰਾਮਦ ਹੋਇਆ ਹੈ ਜਿਸ ਨੂੰ ਬਠਿੰਡਾ ਪੁਲਿਸ ਨੇ ਬਾਦਲ ਰੋਡ ਨਜ਼ਦੀਕ ਨੰਨ੍ਹੀ ਛਾਂ ਚੌਂਕ ਤੋਂ ਗ੍ਰਿਫ਼ਤਾਰ ਕੀਤਾ ਹੈ। ਮਹਿਲਾ ਕਾਂਸਟੇਬਲ ਦੀ ਪਛਾਣ ਅਮਨਦੀਪ ਕੌਰ ਵਜੋਂ ਹੋਈ ਹੈ। ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਨਸ਼ਿਆਂ ਦੇ ਮਾਮਲਿਆਂ ਵਿੱਚ ਪੁਲਿਸ ਮੁਲਾਜ਼ਮਾਂ ਦੀ ਸ਼ਮੂਲੀਅਤ ਵੇਖੀ ਗਈ ਹੈ ਪਰ ਇਹ ਸ਼ਾਇਦ ਇੱਕ ਹੈਰਾਨੀਜਨਕ ਮਾਮਲਾ ਹੋਏਗਾ ਕਿ ਇੱਕ ਮਹਿਲਾ ਕਾਂਸਟੇਬਲ ਦੇ ਪਾਸਿਓਂ ਕਮਰਸ਼ੀਅਲ ਕੁਆਂਟਿਟੀ ਦੇ ਵਿੱਚ ਚਿੱਟੇ ਦਾ ਨਸ਼ਾ ਬਰਾਮਦ ਹੋਇਆ ਹੋਵੇ।
ਫਿਲਹਾਲ ਨਸ਼ੇ ਦੀ ਬਰਾਮਦਗੀ ਤੋਂ ਬਾਅਦ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਪੁਲਿਸ ਦੇ ਵੱਲੋਂ ਆਪਣੀ ਹਿਰਾਸਤ ਦੇ ਵਿੱਚ ਲੈਂਦਿਆਂ ਹੋਇਆਂ ਮੁਕਦਮਾ ਦਰਜ ਕਰਕੇ ਮੁੱਢਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਹਲੇ ਤਵਦੀਸ਼ ਦਾ ਵਿਸ਼ਾ ਹੈ ਕਿ ਮਹਿਲਾ ਕਾਂਸਟੇਬਲ ਦੇ ਵੱਲੋਂ ਕਿੱਥੋਂ ਨਸ਼ਾ ਲਿਆਂਦਾ ਗਿਆ ਸੀ ਅਤੇ ਕੀ ਉਹ ਨਸ਼ਾ ਕਰਨ ਦੀ ਆਦੀ ਹੈ ਜਾਂ ਫਿਰ ਨਸ਼ਾ ਵੇਚ ਕੇ ਪੈਸੇ ਕਮਾਉਣ ਦੇ ਸ਼ੋਰਟਕੱਟ ਤਰੀਕੇ ਅਪਣਾ ਰਹੀ ਸੀ।
PUNJAB




INDIA








WORLD










