ਪੰਜਾਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਤੇ ਕਸਟਮ ਵਿਭਾਗ ਨੇ 11.30 ਵਜੇ ਪਹੁੰਚੀ ਆਈ ਏਅਰ ਇੰਡੀਆ ਫਲਾਈਟ ਦੇ ਭਾਰਤੀ ਯਾਤਰੀ ਤੋਂ ਤਲਾਸ਼ੀ ਦੌਰਾਨ 7.7 ਨਸ਼ੀਲਾ ਪਦਾਰਥ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਸਵੇਰੇ 11.30 ਵਜੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਤੇ ਏਅਰ ਇੰਡੀਆ ਜਹਾਜ਼ ਰਹੀ ਪਹੁੰਚੇ ਇੱਕ ਯਾਤਰੀ ਤੋਂ ਕਸਟਮ ਵਿਭਾਗ ਨੇ ਸਮਾਨ ਤਲਾਸ਼ੀ ਲਈ ਤਾਂ ਉਸ ਕੁੱਝ ਡੱਬਿਆਂ ਵਿੱਚ ਬੰਦ 7.7 ਕਿਲੋ ਗਾਂਜਾ ਬਰਾਮਦ ਕੀਤੀ ਗਿਆ ਹੈ। ਜਿਸ ਦੀ ਮਾਰਕੀਟ ਕੀਮਤ ਮੁਤਾਬਕ 7.7 ਕਰੋੜ ਰੁਪਏ ਦੱਸੀ ਜਾ ਰਹੀ ਹੈ। ਨਸ਼ੀਲਾ ਪਦਾਰਥ ਗਾਂਜਾ ਵੱਖ ਵੱਖ ਤਰ੍ਹਾਂ ਦੇ ਡੱਬਿਆਂ ਵਿੱਚ ਪਾਇਆ ਹੋਇਆ ਸੀ।
ਅਧਿਕਾਰੀਆਂ ਅਨੁਸਾਰ ਵਿਅਕਤੀ ਦੀ ਸ਼ਨਾਖਤ ਚੰਨਣ ਸਿੰਘ ਵਜੋਂ ਹੋਈ ਹੈ ਅਤੇ ਉਸ ਕੋਲ ਭਾਰਤੀ ਪਾਸਪੋਰਟ ਸੀ। ਤਸਕਰੀ ਕਰਕੇ ਲਿਆਂਦਾ ਗਿਆ ਇਹ ਨਸ਼ੀਲਾ ਪਦਾਰਥ ਖਾਣ ਪੀਣ ਵਾਲੀਆਂ ਵਸਤਾਂ ਦੇ ਪੈਕੇਟ ਵਿੱਚ ਬੰਦ ਸੀ। ਇਸ ਸਬੰਧੀ ਐੱਨਡੀਪੀਐੱਸ ਐਕਟ ਤਹਿਤ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
PUNJAB




INDIA








WORLD










