ਪੰਜਾਬ ਦੇ ਜਲੰਧਰ ਵਿੱਚ ਬੀਤੀ ਰਾਤ ਬੀਜੇਪੀ ਆਗੂ ਮਨੋਰੰਜਨ ਕਾਲੀਆ ਦੇ ਘਰ ਉੱਪਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗਰਨੇਡ ਸੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ 12:30 ਵਜੇ ਦੇ ਕਰੀਬ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਈ ਰਿਕਸ਼ਾ ਦੇ ਉੱਪਰ ਘਰ ਦੇ ਬਾਹਰ ਪਹਿਲਾਂ ਗੇੜੇ ਕੱਢੇ ਗਏ ਫਿਰ ਉਸ ਤੋਂ ਬਾਅਦ ਮਨੋਰੰਜਨ ਕਾਲੀਆ ਦੇ ਘਰ ਉੱਪਰ ਗਰਨੇਡ ਸੁੱਟ ਦਿੱਤਾ ਗਿਆ। ਜਿਸ ਦੇ ਨਾਲ ਕਾਫੀ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਇਸ ਘਟਨਾ ਦਾ ਪਤਾ ਲੱਗਦਿਆਂ ਸਥਾਨਕ ਪੁਲਿਸ ਅਤੇ ਉਚ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ ,ਤੇ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ। ਮਨੋਰੰਜਨ ਕਾਲੀਆ ਦੇ ਘਰ ਪਹੁੰਚੇ ਬੀਜੇਪੀ ਦੇ ਕੁਝ ਆਗੂਆਂ ਵੱਲੋਂ ਪੰਜਾਬ ਦੀ ਲਾ ਐਂਡ ਸਥਿਤੀ ਉੱਪਰ ਚਿੰਤਾ ਕਰਦਿਆਂ ਕਿਹਾ ਕਿ ਜੇ ਦੋਸ਼ੀਆਂ ਨੂੰ ਛੇਤੀ ਨਾ ਫੜਿਆ ਗਿਆ ਤਾਂ ਉਹ ਸੜਕਾਂ ਉੱਪਰ ਉਤਰਨ ਲਈ ਮਜਬੂਰ ਹੋਣਗੇ। ਪੁਲਿਸ ਵੱਲੋਂ ਵੀ ਦਾਅਵਾ ਕੀਤਾ ਜਾ ਰਿਹਾ ਉਹ ਬਹੁਤ ਜਲਦ ਦੋਸ਼ੀਆਂ ਨੂੰ ਫੜ ਲੈਣਗੇ । ਇਸ ਗਰਨੇਡ ਹਮਲੇ ਦੌਰਾਨ ਮਨੋਰੰਜਨ ਕਾਲੀਆ ਅਤੇ ਉਹਨਾਂ ਦਾ ਪਰਿਵਾਰ ਵਾਲ ਵਾਲ ਬਚ ਗਏ ਹਨ।
PUNJAB




INDIA








WORLD










