ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਪੈਂਦੀ ਸਬ ਡਵੀਜ਼ਨ ਬਾਘਾਪੁਰਾਣਾ ਅਧੀਨ ਆਉਂਦੇ ਥਾਣਾ ਸਮਾਲਸਰ ਦੀ ਪੁਲਿਸ ਵੱਲੋਂ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਸਬੰਧੀ ਡੀਐਸਪੀ ਦਲਬੀਰ ਸਿੰਘ ਸਿੱਧੂ ਨੇ ਪ੍ਰੈਸ ਨਾਲ ਗੱਲ ਕਰਦਿਆਂ ਦੱਸਿਆ ਕਿ ਸਾਡੀ ਪੁਲਿਸ ਪਾਰਟੀ ਵੱਲੋਂ ਥਾਣਾ ਸਮਾਲਸਰ ਦੇ ਮੁਖੀ ਜਨਕ ਰਾਜ ਅਤੇ ਉਨ੍ਹਾਂ ਦੇ ਨਾਲ ਏ ਐਸ ਆਈ ਸੁਖਵਿੰਦਰ ਸਿੰਘ ਅਤੇ ਟੀਮ ਨੇ ਚੋਰ ਗਿਰੋਹ ਦੇ ਮੈਂਬਰ ਗੁਰਦੀਪ ਸਿੰਘ ਉਰਫ ਰਾਜੂ ਪੁੱਤਰ ਗੁਰਚਰਨ ਸਿੰਘ ਵਾਸੀ ਮਾੜੀ ਗੁਰੂਸਰ ਨੂੰ ਕਾਬੂ ਕੀਤਾ ਤਾਂ ਉਸ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਅਤੇ ਉਸ ਦੇ ਚਾਰ ਹੋਰ ਸਾਥੀ ਰਾਤਾਂ ਨੂੰ ਆਲ ਦੁਆਲੇ ਦੇ ਜ਼ਿਲਿਆਂ ਵਿੱਚ ਜਾ ਕੇ ਖੇਤਾਂ ਵਿੱਚੋਂ ਟਰਾਂਸਫਾਰਮਰਾਂ ਦਾ ਤਾਂਬਾ ਕੱਢਦੇ ਹਨ ਤੇ ਮੋਟਰਸਾਈਕਲ, ਕਾਰਾਂ ਚੋਰੀ ਕਰਦੇ ਹੈ। ਉਸ ਚੋਰ ਨੇ ਮੰਨਿਆ ਕਿ 25 ਤੋਂ ਵੱਧ ਉਹ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹੈ। ਡੀਐਸਪੀ ਦਲਬੀਰ ਸਿੰਘ ਨੇ ਦੱਸਿਆ ਕਿ ਇਸ ਚੋਰ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ,ਦੂਜੇ ਸਾਥੀ ਚੋਰਾਂ ਨੂੰ ਵੀ ਜਲਦੀ ਫੜ ਲਿਆ ਜਾਵੇਗਾ।
ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਚੋਰੀ ਦਾ ਸਮਾਨ
ਅਲਟੋ ਕਾਰਾਂ 2 ,ਤਾਂਬਾ 2 ਕੁਆਟਿੰਲ 21 ਕਿਲੋ , ਕੇਬਲ ਤਾਰਾਂ ਅਤੇ ਨਟ ਬੋਲਟ 55 ਕਿਲੋ , 5 ਮੋਟਰਸਾਈਕਲ , ਐਲਸੀਡੀ 1 ,ਏਸੀ ਡੇਢ ਟਨ ਦਾ 1- ਹੋਰ ਵੀ ਚਾਬੀਆਂ,ਪਾਨੇ ਕੁਹਾੜੀ,ਤਿੰਨ ਕਾਪੇ,ਲੋਹਾ ਵੱਡਣ ਵਾਲੀ ਆਰੀ ਦੇ 50 ਬਲੇਡ, ਪੇਚਕਸ,ਰੇਤੀਆ, ਹਥੌੜਾ,ਵੱਟੇ,ਛੈਨੀ, ਤੋਤਾ ਰੈਂਚ। ਇਹ ਸਾਰਾ ਬਰਾਮਦ ਕੀਤਾ ਗਿਆ ਹੈ।
PUNJAB




INDIA








WORLD










