ਪੰਜਾਬ ਵਿੱਚ ਵਿਜੀਲੈਂਸ ਵਿਭਾਗ ਭ੍ਰਿਸ਼ਟਾਚਾਰੀਆਂ ਲਗਾਤਾਰ ਕਾਬੂ ਕਰ ਰਿਹਾ ਹੈ।ਮਿਲੀ ਜਾਣਕਾਰੀ ਮੁਤਾਬਿਕ ਵਿਜੀਲੈਂਸ ਵਿਭਾਗ ਨੇ ਬਰਨਾਲਾ ਵਿੱਚ ਇੱਕ ਹੋਰ ਪਟਵਾਰੀ ਅਤੇ ਕਾਨੂੰਗੋ, ਨੂੰ 15 ਹਜ਼ਾਰ ਰੁਪਏ ਲੈਣ ਰਿਸ਼ਵਤ ਮਾਮਲੇ ਵਿੱਚ ਕਾਬੂ ਕਰ ਲਿਆ ਹੈ। ਇਸੇ ਮਾਮਲੇ ਵਿੱਚ ਕਾਨੂੰਗੋ ਦੀ ਭੈਣ ਫ਼ਰਾਰ ਹੈ। ਉਸ ਨੂੰ ਗ੍ਰਿਫਤਾਰ ਕਰਨ ਲਈ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਫੜਿਆ ਗਿਆ ਪਟਵਾਰੀ ਬਰਨਾਲਾ ਜ਼ਿਲ੍ਹੇ ਦਾ ਪਟਵਾਰ ਯੂਨੀਅਨ ਦਾ ਪ੍ਰਧਾਨ ਹੈ।
ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਅਨੁਸਾਰ ਵਿਜੀਲੈਂਸ ਨੂੰ ਕਿਰਨਜੀਤ ਕੌਰ ਧਾਲੀਵਾਲ ਪਤਨੀ ਲੇਟ. ਮਨਜੀਤ ਸਿੰਘ ਧਾਲੀਵਾਲ ਵਾਸੀ ਠੁੱਲੀਵਾਲ ਨੇ ਇਸ ਸਬੰਧੀ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਵਿੱਚ ਵਜੀਦਕੇ ਕਲਾਂ ਸਰਕਲ ਦੇ ਪਟਵਾਰੀ ਮੰਦਰ ਸਿੰਘ ਪੁੱਤਰ ਰੂਪ ਸਿੰਘ ਵਾਸੀ ਪੱਤੀ ਔਲਖ ਠੀਕਰੀਵਾਲਾ , ਫੀਲਡ ਕਾਨੂੰਗੋ ਸੰਘੇੜਾ ਗੁਰਚਰਨ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਪਿੰਡ ਠੁੱਲੀਵਾਲ ਅਤੇ ਕਾਨੂੰਨਗੋ ਦੀ ਭੈਣ ਮਹਿੰਦਰ ਕੌਰ ਵਿਧਵਾ ਅਜਮੇਰ ਸਿੰਘ ਵਾਸੀ ਨੰਗਲ ’ਤੇ ਜ਼ਮੀਨ ਦੇ ਕੰਮ ਬਦਲੇ ਪਹਿਲਾਂ 10 ਹਜ਼ਾਰ, ਮਗਰੋਂ 5 ਹਜ਼ਾਰ ਰੁਪਏ ਰਿਸ਼ਵਤ ਲਈ ਸੀ।
ਸ਼ਿਕਾਇਤ ਦੀ ਡੂੰਘਾਈ ਨਾਲ ਪੜ੍ਹਤਾਲ ਕਰਦਿਆਂ ਵਿਜੀਲੈਂਸ ਬਿਊਰ ਵਲੋਂ ਬੁੱਧਵਾਰ ਨੂੰ ਮੰਦਰ ਸਿੰਘ ਪਟਵਾਰੀ ਤੇ ਗੁਰਚਰਨ ਸਿੰਘ ਫ਼ੀਲਡ ਕਾਨੂੰਗੋ ਨੂੰ ਗ੍ਰਿਫਤਾਰ ਕੀਤਾ, ਜਦਕਿ ਮਹਿੰਦਰ ਕੌਰ ਵਿਧਵਾ ਅਜਮੇਰ ਸਿੰਘ ਵਾਸੀ ਨੰਗਲ ਦੀ ਗ੍ਰਿਫ਼ਤਾਰੀ ਬਾਕੀ ਹੈ। ਕਾਬੂ ਕੀਤੇ ਵਿਅਕਤੀਆਂ ਦੇ ਖਿਲਾਫ਼ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਮਹਿੰਦਰ ਕੌਰ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
PUNJAB




INDIA








WORLD










