ਬਾਘਾਪੁਰਾਣਾ -ਮੋਗਾ ਦੇ ਬਾਘਾ ਪੁਰਾਣਾ ਦੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਪੰਜਾਬ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ, ਜੋ ਸੰਸਥਾ ਦੇ ਬਾਨੀ ਪਿੰਸੀਪਲ ਸ. ਗੁਰਦੇਵ ਸਿੰਘ, ਪ੍ਰਿੰਸੀਪਲ ਅਤੇ ਡਾਇਰੈਕਟਰ ਸ਼੍ਰੀ ਸੰਦੀਪ ਮਹਿਤਾ ਦੀ ਅਗਵਾਈ ਵਿੱਚ ਪੜ੍ਹਾਈ ਦੇ ਨਾਲ-ਨਾਲ ਸਮਾਜਿਕ ਗਤੀਵਿਧੀਆਂ ਵਿੱਚ ਵੀ ਆਪਣਾ ਯੋਗਦਾਨ ਨਿਭਾ ਰਹੀ ਹੈ ਦੇ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਬੀਤੇ ਦਿਨੀ ਪਹਿਲਗਾਮ ਵਿੱਚ ਮਾਰੇ ਗਏ ਸੈਲਾਨੀਆਂ ਅਤੇ ਆਮ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਵਰਤ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਅਤੇ ਡਾਇਰੈਕਟਰ ਸ਼੍ਰੀ ਸੰਦੀਪ ਮਹਿਤਾ ਨੇ ਧਰਮ ਦੇ ਨਾਂ ਤੇ ਸੈਲਾਨੀਆਂ ਦੀ ਕੀਤੀ ਗਈ ਹੱਤਿਆ ਜਿਸ ਵਿੱਚ ਕੁਝ ਸਥਾਨਿਕ ਲੋਕ ਵੀ ਸ਼ਾਮਿਲ ਸਨ, ਦੀ ਨਿਖੇਧੀ ਕਰਦਿਆਂ ਕਿਹਾ ਇਸ ਹਮਲੇ ਵਿੱਚ ਮਾਸੂਮ ਨਿਹੱਥੇ ਲੋਕਾਂ ਤੇ ਹਮਲਾ ਮਨੁੱਖਤਾ ਤੇ ਹਮਲਾ ਹੈ। ਸੈਲਾਨੀਆਂ ਤੇ ਹੋਇਆ ਇਹ ਹਮਲਾ ਬਹੁਤ ਕਾਇਰਤਾ ਭਰਿਆ ਹੈ। ਉਨ੍ਹਾ ਕਿਹਾ ਕਿ ਇਸ ਮੋਕੇ ਅਸੀ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰ ਸਕਦੇ ਹਾਂ। ਕੋਆਰਡੀਨੇਟਰ ਸ਼੍ਰੀ ਮੁਕੇਸ਼ ਅਰੋੜਾ ਨੇ ਇਸ ਸਮੇਂ ਮਾਰੇ ਗਏ ਨਿਰਦੋਸ਼ ਲੋਕਾਂ ਪ੍ਰਤੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਵਿਦਿਆਰਥੀਆ ਨੂੰ ਸੰਬੋਧਨ ਕਰਦਿਆ ਉਨ੍ਹਾਂ ਨੂੰ ਅਜਿਹੀਆਂ ਧਰਮ ਦੇ ਨਾਂ ਤੇ ਚਲਾਈਆ ਕੋਝੀਆਂ ਚਾਲਾਂ ਤੋਂ ਦੂਰ ਰਹਿ ਕੇ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਪ੍ਰਿੰਸੀਪਲ ਮੈਡਮ ਪ੍ਰਮਿੰਦਰ ਕੌਰ, ਕੋਆਰਡੀਨੇਟਰ ਮੈਡਮ ਦੀਪਿਕਾ ਮਨਚੰਦਾ, ਮੈਡਮ ਖੁਸ਼ਪ੍ਰੀਤ ਕੌਰ ਅਤੇ ਸਕੂਲ ਦਾ ਸਮੁੱਚਾ ਸਟਾਫ਼ ਸ਼ਾਮਿਲ ਸੀ।
PUNJAB




INDIA








WORLD










