ਕਿਸਾਨ ਆਗੂ ਰਾਕੇਸ਼ ਟਿਕੈਤ ਹਮਲਾ ਕੀਤੇ ਜਾਣ ਦਾ ਪਤਾ ਲੱਗਾ ਹੈ। ਮਿਲੀ ਜਾਣਕਾਰੀ ਮੁਤਾਬਕ ਇੱਕ ਭੀੜ ਨੇ ਪਹਿਲਾਂ ਰਾਕੇਸ਼ ਟਿਕੈਤ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਨਾਲ ਦੀ ਨਾਲ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਟਿਕੈਤ ਦੀ ਪੱਗ ਵੀ ਉਤਾਰ ਦਿੱਤੀ ਗਈ। ਇਹ ਵੀ ਪਤਾ ਲੱਗਾ ਹੈ ਕਿ ਕਿਸ ਸ਼ਰਾਰਤੀ ਵੱਲੋਂ ਰਾਕੇਸ਼ ਟਿਕੈਤ ਤੇ ਸਿਰ ਵਿੱਚ ਡਾਂਗ ਮਾਰੀ ਗਈ ਹੈ। ਉਸ ਮੌਕੇ ਟਿਕੈਤ ਨੇ ਪ੍ਰੈਸ ਨੂੰ ਦੱਸਿਆ ਕਿ ਜਿੰਨਾ ਵੱਲੋਂ ਹਮਲਾ ਕਰਨ ਵਾਲੇ ਸਿਰਫਿਰੇ ਸਨ। ਉਨ੍ਹਾਂ ਦੀ ਸ਼ਰਾਬ ਪੀਤੀ ਹੋਈ ਸੀ। ਮੈਂ ਕੋਈ ਗੁਨਾਹ ਨਹੀਂ ਕੀਤਾ। ਕਿਸਾਨੀ ਅੰਦੋਲਨ ਨੂੰ ਦਬਾਉਣ ਲਈ ਇਹ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਦੱਸ ਦੇਈਏ ਕਿ ਕਸ਼ਮੀਰ ਵਿਚ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਖਿਲਾਫ ਰਾਕੇਸ਼ ਟਿਕੈਤ ਰੋਸ ਮਾਰਚ ਕੱਢਣ ਲਈ ਮੁਜੱਫਰਨਗਰ ਗਏ ਸਨ ਪਰ ਇਸ ਰੋਸ ਮਾਰਚ ਵਿਚ ਪਹਿਲਾਂ ਹੀ ਟਿਕੈਤ ਨੂੰ ਹੰਗਾਮੇ ਦਾ ਸਾਹਮਣਾ ਕਰਨਾ ਪੈਂਦਾ ਹੈ। ਗਨੀਮਤ ਰਹੀ ਕਿ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਮੁਲਾਜ਼ਮਾਂ ਵੱਲੋਂ ਟਿਕੈਤ ਨੂੰ ਸੁਰੱਖਿਅਤ ਭੀੜ ਤੋਂ ਬਾਹਰ ਕੱਢਿਆ ਜਾਂਦਾ ਹੈ।
PUNJAB




INDIA








WORLD










