ਮੋਗਾ 4 ਮਈ (ਤਰਲੋਚਨ ਸਿੰਘ ਬਰਾੜ)-ਪੰਜਾਬ ਦੇ ਮੋਗਾ ਸ਼ਹਿਰ ਵਿੱਚ ਬਣੀ ਦਾਣਾ ਮੰਡੀ ਵਿੱਚੋਂ ਲਿਫਟਿੰਗ ਨਾ ਹੋਣ ਨੂੰ ਲੈਕੇ ਕਾਂਗਰਸ ਪਾਰਟੀ ਵੱਲੋਂ ਪਰਮਪਾਲ ਸਿੰਘ ਤਖਤੂਪੁਰਾ ਸਾਬਕਾ ਚੇਅਰਮੈਨ ਤੇ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਮਜ਼ਦੂਰਾਂ ਅਤੇ ਆੜ੍ਹਤੀਆਂ ਦੇ ਹੱਕ ਵਿੱਚ ਧਰਨਾ ਲਗਾਇਆ ਗਿਆ। ਜਿਸ ਦੌਰਾਨ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨੇ ਹਿੱਸਾ ਲਿਆ। ਉਸ ਮੌਕੇ ਤੇ ਲੋਕ ਸਭਾ ਹਲਕਾ ਫਰੀਦਕੋਟ ਦੇ ਇੰਚਾਰਜ ਤੇ ਯੂਥ ਆਗੂ ਪਰਮਿੰਦਰ ਸਿੰਘ ਡਿੰਪਲ ਵੀ ਵਿਸ਼ੇਸ ਤੌਰ ਤੇ ਹਾਜਰ ਸਨ। ਧਰਨੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਰਮਪਾਲ ਸਿੰਘ ਤਖਤੂਪੁਰਾ ਨੇ ਕਿਹਾ ਕਿ ਹਾੜੀ ਦੀ ਫਸਲ ਨੂੰ ਲੈਕੇ ਸਰਕਾਰ ਅਗਾਉਂ ਪ੍ਰਬੰਧ ਕਰਨ ਵਿੱਚ ਅਸਫਲ ਰਹੀ ਹੈ । ਮੰਡੀ ਵਿੱਚ ਹਾਲਾਤ ਇਹ ਹਨ ਕਿ ਲਿਫਟਿੰਗ ਨਾ ਹੋਣ ਕਰਕੇ ਆੜਤੀਆ ਵਰਗ ਅਤੇ ਮਜ਼ਦੂਰਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੇ ਰਿਹਾ ਹੈ। ਮੰਡੀ ਵਿੱਚ ਨਵੀਂ ਆ ਰਹੀ ਕਣਕ ਨੂੰ ਲਾਹੁਣ ਲਈ ਜਗ੍ਹਾ ਨਹੀਂ ਹੈ ਅਤੇ ਜੋ ਕਣਕ ਲਿਫਟਿੰਗ ਨਾ ਹੋਣ ਕਰਕੇ ਭਰੀਆਂ ਹੋਈਆਂ ਬੋਰੀਆਂ ਦਾ ਲਗਾਤਾਰ ਵਜ਼ਨ ਘੱਟ ਰਿਹਾ ਹੈ। ਜਿਸ ਨਾਲ ਮਜ਼ਦੂਰ ਵਰਗ ਨੂੰ ਲੇਬਰ ਕਾਟ ਪਵੇਗੀ । ਆਗੂਆਂ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕਰਦਿਆਂ ਆਖਿਆ ਕਿ ਕਣਕ ਦੀ ਦੋ ਦਿਨਾਂ ਅੰਦਰ ਲਿਫਟਿੰਗ ਸ਼ੁਰੂ ਨਾ ਕੀਤੀ ਤਾਂ ਕਾਂਗਰਸ ਪਾਰਟੀ ਵੱਡੇ ਪੱਧਰ ਤੇ ਸੰਘਰਸ਼ ਵਿੱਢੇਗੀ। ਉਸ ਦੌਰਾਨ ਪਰਮਪਾਲ ਤਖਤੂਪੁਰਾ ਨੇ ਪਾਣੀਆਂ ਦੇ ਮੁੱਦੇ ਤੇ ਕਿਹਾ ਕਿ ਹਰਿਆਣਾ ਨੂੰ ਜੋ ਵਾਧੂ ਪਾਣੀ ਦੇਣ ਦੀ ਗੱਲ ਹੈ, ਇਸ ਦੀ ਵਕਾਲਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੇ ਕਹਿਣ ਤੇ ਹੀ ਹੋਇਆ ਅਤੇ ਹੁਣ ਲੋਕ ਰੋਹ ਤੋਂ ਬਚਣ ਲਈ ਮਗਰਮੱਛ ਦੇ ਹੰਝੂ ਵਹਾ ਰਹੇ ਹਨ। ਉਨ੍ਹਾਂ ਕਿਹਾ ਕਿ ਪਾਣੀ ਤੇ ਹੱਕ ਪੰਜਾਬ ਦਾ ਹੈ ਅਤੇ ਪਾਣੀ ਦੀ ਇੱਕ ਵੀ ਬੂੰਦ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ ਚਾਹੇ ਕਾਂਗਰਸ ਪਾਰਟੀ ਨੂੰ ਕਿੰਨਾ ਵੀ ਵੱਡਾ ਸੰਘਰਸ਼ ਕਿਉਂ ਨਾ ਕਰਨਾ ਪਵੇ। ਇਸ ਮੌਕੇ ਤੇ ਕਾਂਗਰਸ ਪਾਰਟੀ ਦੇ ਆਗੂਆਂ ਵਿੱਚ ਪ੍ਰਭਜੀਤ ਸਿੰਘ ਕਾਲਾ ਸਾਬਕਾ ਪ੍ਰਧਾਨ ਆੜਤੀਆ ਐਸੋਸੀਏਸ਼ਨ, ਆੜਤੀਆ ਟਿੰਕੂ ਚੌਧਰੀ, ਸੋਸ਼ਲ ਮੀਡੀਆ ਦੇ ਹਨੀ ਸੋਢੀ, ਓਬੀਸੀ ਦੇ ਜ਼ਿਲ੍ਹਾ ਪ੍ਰਧਾਨ ਵਿਕਰਮ ਪੱਤੋਂ, ਯੂਥ ਕਾਂਗਰਸ ਦੇ ਰੋਹਿਨ ਵਰਮਾ, ਜ਼ਿਲ੍ਹਾ ਮੀਤ ਪ੍ਰਧਾਨ ਕਿੰਦਰ ਡਗਰੂ, ਕੌਂਸਲਰ ਸਾਹਿਲ ਅਰੋੜਾ, ਕੌਂਸਲਰ ਮਤਵਾਲ ਸਿੰਘ, ਸਾਬਕਾ ਕੌਂਸਲਰ ਪਵਿੱਤਰ ਢਿੱਲੋਂ, ਸਾਬਕਾ ਸਰਪੰਚ ਸੁਖਜਿੰਦਰ ਡਗਰੂ, ਸਾਬਕਾ ਸਰਪੰਚ ਗੁਰਵਿੰਦਰ ਮੰਗੇਵਾਲਾ, ਰਾਜਾ ਪ੍ਰਧਾਨ ਟਰਾਲੀ ਯੂਨੀਅਨ, ਰਾਜਾ ਬਰਾੜ ਰੋਡੇ, ਨਛੱਤਰ ਢਿੱਲੋਂ, ਪ੍ਰਧਾਨ ਹਰਮਨ ਨਿਧਾਂ ਵਾਲਾ, ਨਵੀਨ ਧਾਲੀਵਾਲ, ਟੀਟੂ ਗਿੱਲ ਮੀਤ ਪ੍ਰਧਾਨ ਕਾਂਗਰਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਹਾਜ
PUNJAB




INDIA








WORLD










