ਭਾਰਤ ਅਤੇ ਪਾਕਿਸਤਾਨ ਦੇ ਜੰਗ ਵਰਗੇ ਮਹੌਲ ਦੌਰਾਨ ਪੰਜਾਬ ਦੇ ਖੰਨਾ ਵਿੱਚ ਇੱਕ ਸਕੂਲ ਦੇ ਕਲਰਕ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਖੰਨਾ ਦੇ ਏਐਸ ਸੀਨੀਅਰ ਸੈਕੰਡਰੀ ਸਕੂਲ ਵਿੱਚ ਕੰਮ ਕਰਦੇ ਕਲਰਕ ਵਜੋਂ ਤਾਇਨਾਤ ਸਤਵੰਤ ਸਿੰਘ,ਜੋ ਪਿੰਡ ਹਰੀਓ ਕਲਾਂ ਦਾ ਵਸਨੀਕ ਨੂੰ ਇਸ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ, ਕਿਉਂਕਿ ਉਸ ਵੱਲੋਂ ਭਾਰਤੀ ਫੌਜ ਖਿਲਾਫ ਇਤਰਾਜ਼ਯੋਗ ਵੀਡੀਓ ਸ਼ੇਅਰ ਕੀਤੀ ਤੇ ਛਵੀ ਖਰਾਬ ਕੀਤੀ ਸੀ,ਤੇ ਲੋਕਾਂ ਵਿੱਚ ਭੜਕਾਹਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ।
ਇਹ ਵੀਡੀਓ ਕਥਿਤ ਤੌਰ ‘ਤੇ ਇੱਕ ਪਾਕਿਸਤਾਨੀ ਚੈਨਲ ਦੀ ਗੱਲਬਾਤ ਦਾ ਹਿੱਸਾ ਦੱਸੀ ਜਾ ਰਹੀ ਹੈ, ਜਿਸ ਵਿੱਚ ਇੱਕ ਵਿਅਕਤੀ ਇਹ ਦਾਅਵਾ ਕਰਦਾ ਹੈ ਕਿ ਭਾਰਤੀ ਫੌਜ ਪਿੰਡਾਂ ਵਿੱਚ ਵੜ ਆਈ ਹੈ ਅਤੇ ਆਪਣੇ ਹੀ ਨਾਗਰਿਕਾਂ ‘ਤੇ ਹਮਲਾ ਕਰ ਰਹੀ ਹੈ। ਜਿਵੇਂ ਹੀ ਇਹ ਵੀਡੀਓ ਖੰਨਾ ਇਲਾਕੇ ਵਿੱਚ ਵਾਇਰਲ ਹੋਇਆ, ਲੋਕਾਂ ਵਿੱਚ ਭਾਰੀ ਗੁੱਸਾ ਫੈਲ ਗਿਆ।
ਮਾਮਲਾ ਸਿੱਧਾ ਪੁਲਿਸ ਅਤੇ ਫੌਜ ਅਧਿਕਾਰੀਆਂ ਤੱਕ ਪਹੁੰਚ ਗਿਆ। ਡੀਐਸਪੀ ਭਾਟੀ ਨੇ ਕਿਹਾ ਕਿ “ਸਾਨੂੰ ਸ਼ਿਕਾਇਤ ਮਿਲਣ ਉਤੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸਦਾ ਮੋਬਾਈਲ ਵੀ ਜ਼ਬਤ ਕਰ ਲਿਆ ਗਿਆ ਹੈ। ਸਾਈਬਰ ਕ੍ਰਾਈਮ ਸੈੱਲ ਵੱਲੋਂ ਜਾਂਚ ਜਾਰੀ ਹੈ ਕਿ ਇਹ ਵੀਡੀਓ ਕਿੱਥੇ-ਕਿੱਥੇ ਫੈਲਾਇਆ ਗਿਆ।”
ਇਹ ਮਾਮਲਾ ਸਿੱਧਾ ਰਾਸ਼ਟਰ ਦੀ ਸੁਰੱਖਿਆ ਅਤੇ ਸੋਸ਼ਲ ਮੀਡੀਆ ਉਤੇ ਜ਼ਿੰਮੇਵਾਰੀ ਨਾਲ ਸਾਂਝੇ ਕੀਤੇ ਜਾਣ ਵਾਲੇ ਸਮੱਗਰੀ ਨਾਲ ਜੁੜਿਆ ਹੋਇਆ ਹੈ। ਅਜੇ ਤੱਕ ਦੀ ਜਾਂਚ ਜਾਰੀ ਹੈ। ਅਸੀਂ ਇਸ ਮਾਮਲੇ ‘ਤੇ ਨਜ਼ਰ ਬਣਾਈ ਰੱਖਾਂਗੇ।
PUNJAB




INDIA








WORLD










