ਮੋਗਾ ਜ਼ਿਲ੍ਹੇ ਵਿੱਚ ਥਾਣ ਨਿਹਾਲ ਸਿੰਘ ਵਾਲਾ ਅਧੀਨ ਆਉਂਦੇ ਪਿੰਡ ਖੋਟੇ ਦੇ ਕੋਲ ਬਾਘਾਪੁਰਾਣਾ ਰੋਡ ਤੇ ਉਸਾਰੀ ਅਧੀਨ ਪੁਲੀ ਵਾਲੀ ਜਗ੍ਹਾ ਵਿੱਚ ਕਾਰ ਟਕਰਾਉਣ ਨਾਲ ਪਿੰਡ ਰੌਂਤੇ ਦਾ ਕਬੱਡੀ ਖਿਡਾਰੀ ਦੀ ਮੌਤ ਹੋਣ ਦਾ ਪਤਾ ਲੱਗਾ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਸਾਢੇ ਨੌਂ ਵਜੇ ਦੇ ਕਰੀਬ ਸੁਰਜੀਤ ਸਿੰਘ ਉਮਰ 37 ਸਾਲ ਪੁੱਤਰ ਬਹਾਦਰ ਸਿੰਘ ਆਪਣੀ ਚਿੱਟੀ ਸਵਿਫ਼ਟ ਕਾਰ ਰਾਹੀਂ ਦੌ ਜਾਣੇ ਆਪਣੇ ਪਿੰਡ ਰੌਂਤਾ ਨੂੰ ਆ ਰਹੇ ਸੀ। ਜਿਸ ਦੌਰਾਨ ਬਾਘਾਪੁਰਾਣਾ ਨਿਹਾਲ ਸਿੰਘ ਵਾਲਾ ਸੜਕ ਉੱਤੇ ਪਿੰਡ ਖੋਟੇ ’ਚ ਉਸਾਰੀ ਅਧੀਨ ਸੜਕ ’ਤੇ ਬਣ ਰਹੀ ਪੁਲੀ ਨਾਲ ਕਾਰ ਟਕਰਾਉਣ ਕਾਰਨ ਦੋਵੋਂ ਗੰਭੀਰ ਜ਼ਖ਼ਮੀ ਹੋ ਗਏ। ਪਿੰਡ ਖੋਟੇ ਵਾਸੀਆਂ ਨੇ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਭਰਤੀ ਕਰਵਾਇਆ। ਹਸਪਤਾਲ ਨੇ ਜ਼ਖ਼ਮੀਆਂ ਨੂੰ ਮੋਗਾ ਰੈਫਰ ਕਰ ਦਿੱਤਾ ਪ੍ਰੰਤੂ ਮੋਗਾ ਲਿਜਾਣ ਲਈ ਕੋਈ ਐਂਬੂਲੈਂਸ ਨਾ ਭੇਜਣ ’ਤੇ ਜ਼ਖ਼ਮੀਆਂ ਨੂੰ ਦੀਪ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸੁਰਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਉਹ ਨਾਮੀ ਕਬੱਡੀ ਖਿਡਾਰੀ ਸੀ। ਉਸ ਦਾ ਨੌਂ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।
ਐਡਵੋਕੇਟ ਸੰਦੀਪ ਅਰੋੜਾ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਸੜਕ ਵਿਭਾਗ ਦੇ ਠੇਕੇਦਾਰਾਂ ਵੱਲੋਂ ਪੁਲੀ ਬਣਾਉਣ ਲਈ ਕੋਈ ਸਾਈਨ ਬੋਰਡ ਨਾ ਲਗਾਉਣ ਕਰਕੇ ਹੱਸਦਾ ਵੱਸਦਾ ਘਰ ਉੱਜੜ ਗਿਆ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਦੇ ਮੁਲਾਜ਼ਮਾਂ ਵੱਲੋਂ ਐਂਬੂਲੈਂਸ ਨਾ ਭੇਜਣ ਕਾਰਨ ਇਲਾਜ ਵਿਚ ਹੋਈ ਦੇਰੀ ਵੀ ਮੌਤ ਦਾ ਕਾਰਨ ਬਣੀ ਹੈ। ਪਿੰਡ ਰੌਂਤਾ ਅਤੇ ਖੋਟੇ ਵਾਸੀਆਂ ਨੇ ਸੜਕ ਵਿਭਾਗ ਤੇ ਠੇਕੇਦਾਰਾਂ ਦੀ ਅਣਗਹਿਲੀ ਖਿਲਾਫ਼ ਸੜਕ ’ਤੇ ਰੋਸ ਧਰਨਾ ਲਗਾ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਖ਼ਬਰ ਲਿਖੇ ਜਾਣ ਤੱਕ ਅਤਿ ਦੀ ਗਰਮੀ ਵਿੱਚ ਵੀ ਧਰਨਾ ਜਾਰੀ ਸੀ।
PUNJAB




INDIA








WORLD










