ਪੰਜਾਬ ਦੇ ਬਠਿੰਡਾ ਵਿੱਚ ਪੈਂਦੇ ਥਾਣਾ ਥਰਮਲ ਅਧੀਨ ਆਉਂਦੇ ਪਿੰਡ ਸਿਵੀਆ ਵਿੱਚ ਜ਼ਮੀਨ ਅਤੇ ਪੈਸਿਆਂ ਲੈਣ ਦੇਣ ਨੂੰ ਲੈਕੇ ਪੁੱਤਰ ਨੇ ਪਿਓ ਨੂੰ ਗੋਲੀ ਮਾਰਕੇ ਕਤਲ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਸਿਵੀਆ ਵਿੱਚ ਪਿਓ ਪੁੱਤ ਦਾ ਜ਼ਮੀਨ ਅਤੇ ਪੈਸਿਆਂ ਨੂੰ ਲੈਕੇ ਪਿਛਲੇ ਲੰਬੇ ਸਮੇਂ ਵਿਵਾਦ ਚੱਲ ਰਿਹਾ ਸੀ। ਉਸ ਵਿਵਾਦ ਨੇ ਖ਼ੂਨੀ ਰੂਪ ਧਾਰਿਆ ਦੀਆਂ ਪੁੱਤਰ ਨੇ 70 ਸਾਲਾ ਆਪਣੇ ਪਿਓ ਵਰਿੰਦਰ ਸਿੰਘ ਬੀਰ ਨੂੰ ਰਾਇਫਲ ਗੋਲੀ ਚਲਾ ਕੇ ਕਤਲ ਕਰ ਦਿੱਤਾ। ਜਿਸ ਦੌਰਾਨ ਵਰਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਪਤਾ ਲੱਗਾ ਹੈ ਕਿ ਕਤਲ ਛਪਾਉਣ ਦੀ ਕੋਸ਼ਿਸ਼ ਕੀਤੀ ਤੇ ਲਾਸ਼ ਨੂੰ ਅੱਗ ਲਗਾਅ ਕੇ ਸੜਨ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਿਸ ਨੂੰ ਪਤਾ ਲੱਗਾ ਉਨ੍ਹਾਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਬਠਿੰਡਾ ਦੇ ਮੁਰਦਾਘਾਟ ਵਿਚ ਰਖਵਾ ਦਿੱਤਾ। ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਆਰਮਜ਼ ਐਕਟ ਅਧੀਨ ਯਾਦਵਿੰਦਰ ਸਿੰਘ ਪੁੱਤਰ ਵਰਿੰਦਰ ਸਿੰਘ ਬੀਰ ਖਿਲਾਫ ਮਾਮਲਾ ਦਰਜ ਕਰਦੇ ਹੋਏ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਕਾਰਨ ਪਿੰਡ ਅਤੇ ਇਲਾਕੇ ‘ਚ ਸੋਗ ਅਤੇ ਹੈਰਾਨੀ ਦਾ ਮਾਹੌਲ ਬਣਿਆ ਹੋਇਆ ਹੈ।