ਪੰਜਾਬ ਦੇ ਬਟਾਲਾ ਅਧੀਨ ਆਉਂਦੇ ਪਿੰਡ ਬਾਲਪੁਰਾ ਵਿੱਚੋਂ 4 ਹੈਂਡ ਗ੍ਰੇਨੇਡ (SPL HGR-84),1 ਆਰਡੀਐਕਸ ਆਧਾਰਿਤ ਆਈਈਡੀ 2 ਕਿਲੋ ਬਰਾਮਦ ਕਰਕੇ ਕਿਸੇ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਕਰ ਦਿੱਤਾ ਹੈ। ਬਟਾਲਾ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਇੱਕ ਹੋਰ ਫ਼ਰਾਰ ਹੈ।
ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਹ ਖੇਪ ਯੂਕੇ ਅਧਾਰਤ ਬੱਬਰ ਖ਼ਾਲਸਾ ਅੰਤਰਰਾਸ਼ਟਰੀ ਅੱਤਵਾਦੀ ਨਿਸ਼ਾਨ ਸਿੰਘ ਉਰਫ ਨਿਸ਼ਾਨ ਜੋਡੀਆ ਦੇ ਇਸ਼ਾਰੇ ‘ਤੇ ਰੱਖੀ ਗਈ ਸੀ, ਜੋ ਕਿ ਪਾਕਿਸਤਾਨ ਦੇ ਆਈਐਸਆਈ ਦੇ ਸਮਰਥਨ ਵਾਲੇ ਪਾਕਿਸਤਾਨ-ਅਧਾਰਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਇਸ਼ਾਰੇ ਉਤੇ ਕੰਮ ਕਰ ਰਿਹਾ ਸੀ। ਸਰਹੱਦ ਪਾਰ ਦੀ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਜਾਂਚ ਜਾਰੀ ਹੈ।