ਮੋਗਾ ਜ਼ਿਲ੍ਹੇ ਵਿੱਚ ਪੈਂਦੇ ਬਾਘਾਪੁਰਾਣਾ ਥਾਣਾ ਅਧੀਨ ਆਉਂਦੇ ਪਿੰਡ ਮਾੜੀ ਵਿਖੇ ਬੀਤੇ ਦਿਨੀਂ ਸੁਨਿਆਰੇ ਦੀ ਦੁਕਾਨ ਤੇ ਗੋਲੀਆਂ ਚਲਾਉਣ ਵਾਲੇ ਮਾਮਲੇ ਵਿੱਚ ਇੱਕ ਵਿਅਕਤੀ ਦਾ ਅੱਜ ਪੁਲਿਸ ਨੇ ਐਨਕਾਉਂਟਰ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਬਾਘਾਪੁਰਾਣਾ ਪੁਲਿਸ ਲਗਾਤਾਰ ਪਿੰਡ ਮਾੜੀ ਮੁਸਤਫਾ ਵਿਖੇ ਫਾਇਰਿੰਗ ਕਰਨ ਵਾਲਿਆਂ ਨੂੰ ਲੱਭ ਰਹੀ ਸੀ।ਇਸ ਸਬੰਧੀ ਐਸ ਐਸ ਪੀ ਮੋਗਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ, ਪਿਛਲੇ ਦਿਨੀਂ ਪਿੰਡ ਮਾੜੀ ਮੁਸਤਫਾ ਵਿੱਚ ਹੋਈ ਫਾਇਰਿੰਗ ਕਰਕੇ ਪੁਲਿਸ ਵੱਲੋਂ ਜੈ ਸਿੰਘ ਵਾਲਾ ਰੋਡ ਤੇ ਰਾਤ ਸੱਤ ਵਜੇ ਦੇ ਕਰੀਬ ਪੁਲਿਸ ਨੇ ਇੱਕ ਵਿਅਕਤੀ ਜੋ ਮੋਟਰਸਾਈਕਲ ਤੇ ਆ ਰਿਹਾ ਸੀ, ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ,ਜਿਸ ਦੌਰਾਨ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਕੀਤੀ ਤਾਂ ਮਹਿਕਪ੍ਰੀਤ ਸਿੰਘ ਨਾ ਦੇ ਵਿਅਕਤੀ ਤੇ ਲੱਤ ਵਿੱਚ ਗੋਲੀ ਲੱਗੀ,ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ, ਤੇ ਇਲਾਜ ਲਈ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਐਸ ਐਸ ਪੀ ਮੁਤਾਬਕ,ਮਹਿਕਪ੍ਰੀਤ ਸਿੰਘ ਪਿੰਡ ਰੌਂਤਾ ਦਾ ਰਹਿਣ ਵਾਲਾ ਹੈ। ਇਸ ਨੇ ਪਿੰਡ ਮਾੜੀ ਮੁਸਤਫਾ ਵਿੱਚ ਪਹਿਲਾਂ ਇੱਕ ਕੁਰਿਆਨੇ ਦੀ ਦੁਕਾਨ ਤੇ ਹੋਈ ਫਾਇਰਿੰਗ ਸਬੰਧੀ, ਦੀ ਵੀ ਇਸ ਨੇ ਰੇਕੀ ਕੀਤੀ ਸੀ, ਦੂਜਾ ਇਸ ਨੇ ਸੁਨਿਆਰੇ ਦੀ ਦੁਕਾਨ ਤੇ ਗੋਲੀਆਂ ਚਲਾਈਆਂ ਸਨ।