ਮੋਗਾ ਜ਼ਿਲ੍ਹੇ ਵਿੱਚ ਪੈਂਦੇ ਬਾਘਾਪੁਰਾਣਾ ਸ਼ਹਿਰ ਅੰਦਰ ਕੰਮ ਕਰਦੇ ਦੋ ਮਨੀ ਚੇਜਰਾਂ ਨਾਲ ਚਾਰ ਨੌਜਵਾਨਾਂ ਵੱਲੋਂ ਹਜ਼ਾਰਾਂ ਡਾਲਰਾਂ ਦਾ ਹੇਰਫੇਰ ਕਰਨ ਦਾ ਪਤਾ ਲੱਗਾ ਹੈ। ਉਨ੍ਹਾਂ ਨੌਜਵਾਨਾਂ ਨੂੰ ਮਨੀ ਚੇਜਰਾਂ ਵੱਲੋਂ ਫੜ ਵੀ ਲਿਆ ਗਿਆ ਹੈ। ਪੁਲਿਸ ਤੋਂ ਗੁਪਤ ਰੱਖ ਕੇ ਆਪਣੇ ਤੌਰ ਤੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਚਾਰਾਂ ਵਿੱਚੋਂ 3 ਨੌਜਵਾਨਾਂ ਨੂੰ ਮਨੀ ਚੇਜਰਾਂ ਮਾਲਕਾਂ ਵੱਲੋਂ ਦਿਨ ਦੇ ਟਾਈਮ ਫੜ ਲਿਆ ਗਿਆ ਸੀ, ਤੇ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ਗਈ ਹੈ। ਹਜ਼ਾਰਾਂ ਡਾਲਰਾਂ ਦਾ ਨੌਜਵਾਨਾਂ ਵੱਲੋਂ ਹੇਰਫੇਰ ਕਿਵੇਂ ਕੀਤਾ ਗਿਆ ਹੈ,ਇਹ ਪੂਰਾ ਮਾਮਲਾ ਸਾਹਮਣੇ ਨਹੀਂ ਆਇਆ ਹੈ । ਮਾਮਲਾ ਹਜ਼ਾਰਾਂ ਡਾਲਰਾਂ ਦੇ ਹੇਰਫੇਰ ਨਾਲ ਜੁੜਿਆ ਹੋਵੇ,ਜਿਸ ਦੀ ਇਤਲਾਹ ਪੁਲਿਸ ਨੂੰ ਨਹੀਂ ਦਿੱਤੀ ਗਈ ਸੀ। ਇਸ ਮਾਮਲੇ ਨੂੰ ਲੈਕੇ ਪੁਲਿਸ ਤੱਕ ਨਾ ਲਿਜਾ ਕੇ ਮਨੀ ਚੇਜਰਾਂ ਵੱਲੋਂ ਆਪਣੇ ਤੌਰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਜ਼ਾਰਾਂ ਡਾਲਰਾਂ ਦੇ ਹੇਰਫੇਰ ਕਰਨ ਦੇ ਮਾਮਲੇ ਦੇ ਤਾਰ ਆਸਟ੍ਰੇਲੀਆ ਨਾਲ ਜੁੜਿਆ ਹੋਇਆ ਹੈ। ਚੌਥਾ ਨੌਜਵਾਨ ਇਸ ਟਾਈਮ ਫਰਾਰ ਦੱਸਿਆ ਜਾ ਰਿਹਾ ਹੈ।