ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਸਾਹਮਣੇ ਸਕੱਤਰੇਤ ਪਹੁੰਚ ਕੇ ਪੇਸ਼ ਹੋਏ। ਪੇਸ਼ੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੈਂ ਜਥੇਦਾਰ ਨੂੰ ਲਿਖਤੀ ਸਪੱਸ਼ਟੀਕਰਨ ਦਿੱਤਾ ਹੈ। ਮੀਟਿੰਗ ਵਿੱਚ ਸਪਸ਼ਟੀਕਰਨ ਤੇ ਵਿਚਾਰ ਕੀਤਾ ਜਾਵਗਾ। ਉਨ੍ਹਾਂ ਆਖਿਆ ਕਿ ਅਕਾਲ ਤਖ਼ਤ ਸਾਹਿਬ ਨੂੰ ਚੈਲੰਜ ਕਰਨ ਦੀ ਮੇਰੀ ਨਾ ਹਿੰਮਤ ਅਤੇ ਨਾ ਹੀ ਕੋਈ ਔਕਾਤ ਹੈ। ਮੁੱਖ ਮੰਤਰੀ ਨੇ ਆਖਿਆ ਕਿ ਜਥੇਦਾਰ ਜੋ ਵੀ ਫੈਸਲੇ ਲੈਣਗੇ, ਉਹ ਸਿਰ ਮੱਥੇ ਹਨ। ਉਨ੍ਹਾਂ ਕਿਹਾ ਕਿ ਪੇਸ਼ ਹੋ ਕੇ ਮੈਨੂੰ ਸਕੂਨ ਮਿਲਿਆ ਅਤੇ ਸੰਤੁਸ਼ਟੀ ਹੋਈ ਹੈ। ਉਨ੍ਹਾਂ ਆਖਿਆ ਕਿ SGPC ਦੇ ਪ੍ਰਬੰਧਾਂ ਵਿੱਚ ਖਾਮੀਆਂ ਦੀਆਂ ਸ਼ਿਕਾਇਤਾਂ ਮੇਰੇ ਕੋਲ ਆਈਆਂ ਸਨ। ਮੈਂ ਸਾਰਾ ਰਿਕਾਰਡ ਅਤੇ ਲਿਖਤੀ ਸਬੂਤ ਜਮ੍ਹਾਂ ਕਰਵਾਏ ਹਨ। ਮੈਂ ਜਥੇਦਾਰ ਨੂੰ 25-30 ਹਜ਼ਾਰ ਪੰਨਿਆਂ ਦੀਆਂ ਸ਼ਿਕਾਇਤਾਂ ਸੌਂਪੀਆਂ ਹਨ। ਉਨ੍ਹਾਂ ਆਖਿਆ ਕਿ ਜਥੇਦਾਰ ਨੇ ਯਕੀਨ ਦਿਵਾਇਆ ਕਿ ਉਹ ਇੱਕ ਇੱਕ ਕਾਗਜ਼ ਦੇਖਣਗੇ।
ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਇਰਲ ਵੀਡੀਓ ‘ਤੇ ਵੀ ਬੋਲਦਿਆਂ ਆਖਿਆ ਕਿ ਵਾਇਰਲ ਵੀਡੀਓ ਨਕਲੀ ਹੈ। ਅੱਜ-ਕੱਲ੍ਹ AI ਨਾਲ ਜੋ ਮਰਜ਼ੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਜਿੱਥੋਂ ਮਰਜ਼ੀ ਇਸ ਵੀਡੀਓ ਦੀ ਜਾਂਚ ਕਰਵਾ ਲਈ ਜਾਵੇ।
PUNJAB




INDIA








WORLD










