ਮੋਗਾ ਜ਼ਿਲ੍ਹੇ ਵਿੱਚ ਪੈਂਦੇ ਹਲਕਾ ਬਾਘਾਪੁਰਾਣਾ ਅਧੀਨ ਆਉਂਦੇ ਪਿੰਡ ਨੱਥੂਵਾਲਾ ਗਰਬੀ ਦੇ ਸਰਪੰਚ ਨੂੰ ਸਰਕਾਰ ਨੇ ਸਸਪੈਂਡ ਕਰ ਦਿੱਤਾ ਹੈ। ਇਸ ਸਬੰਧੀ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਦਾਅਵਾ ਕੀਤਾ ਕਿ ਨੱਥੂਵਾਲਾ ਗਰਬੀ ਤੋਂ ਰਿਜ਼ਰਵ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਪੰਚ ਨੂੰ ਇਸ ਕਰਕੇ ਸਸਪੈਂਡ ਕਰ ਦਿੱਤਾ ਗਿਆ ਹੈ ਕਿ ਉਹ ਬਗੈਰ ਸਰਕਾਰੀ ਠੇਕੇ ਹੋਏ ਤੋਂ ਬਿਨਾਂ ਪਿੰਡ ਦੇ ਛੱਪੜ ਵਿੱਚ ਮੱਛੀਆਂ ਛੱਡ ਕੇ ਪਾਲੀਆਂ ਜਾ ਰਹੀਆਂ ਸੀ ਤੇ ਵੇਚੀਆਂ ਜਾ ਰਹੀਆਂ ਸਨ। ਪਿੰਡ ਦੇ ਕਿਸੇ ਵਿਅਕਤੀ ਦੀ ਸ਼ਿਕਾਇਤ ਤੋਂ ਡੀਸੀ ਮੋਗਾ ਵੱਲੋਂ ਜਾਂਚ ਕੀਤੀ ਗਈ, ਤੇ ਸਾਰਾ ਕੁੱਝ ਕਲੀਅਰ ਹੋਣ ਤੋਂ ਬਾਅਦ ਪੰਜਾਬ ਪੰਚਾਇਤੀ ਰਾਜ ਐਕਟ 1994 ਧਾਰਾ (20)ਸਭ ਧਾਰ 4 ਮੁਤਾਬਕ ਨੱਥੂਵਾਲਾ ਗਰਬੀ ਦੇ ਸਰਪੰਚ ਕਾਲਾ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
PUNJAB




INDIA








WORLD










