ਮੋਗਾ ਜ਼ਿਲ੍ਹੇ ਅੰਦਰ ਪੈਂਦੇ ਸ਼ਹਿਰ ਬਾਘਾਪੁਰਾਣਾ ਵਿੱਚ ਬੀਤੀ ਰਾਤ ਇੱਕ ਐਮ ਸੀ ਦੇ ਰਿਸ਼ਤੇਦਾਰਾਂ ਵੱਲੋਂ ਕੀਤੇ ਗਏ ਹਮਲੇ ਵਿੱਚ ਨੌਜਵਾਨ ਦੇ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬਾਘਾਪੁਰਾਣਾ ਦੇ ਨਿਹਾਲ ਸਿੰਘ ਵਾਲਾ ਰੋਡ ਤੇ ਇੱਕ ਬੀਏ ਵਾਲੀ ਹੈ। ਉਸ ਗਲੀ ਵਿੱਚ ਸੰਘਣੀ ਆਬਾਦੀ ਹੈ,ਉਸ ਗਲੀ ਵਿੱਚ ਇੱਕ ਬਹੁਤ ਵੱਡਾ ਕੱਪੜੇ ਦਾ ਸ਼ੋਰੂਮ ਬਣਿਆ ਹੋਇਆ ਹੈ। ਉਸ ਸ਼ੋਰੂਮ ਵਿੱਚ ਆਉਣ ਵਾਲੇ ਲੋਕ ਆਪਣੇ ਮੋਟਰਸਾਈਕਲ ਗਲੀ ਦੇ ਵਿੱਚ ਖੜ੍ਹੇ ਕਰ ਦਿੰਦੇ ਹਨ। ਉਸ ਦੌਰਾਨ ਲੋਕਾਂ ਨੂੰ ਗਲੀ ਵਿੱਚ ਦੀ ਲੰਘਣਾ ਔਖਾ ਹੋ ਜਾਂਦਾ ਹੈ। ਬੀਤੀ ਰਾਤ ਉਸ ਗਲੀ ਵਿੱਚ ਰਹਿਣ ਵਾਲੇ ਅਮਨ ਗੋਇਲ ਪੁੱਤਰ ਅਮਿਤ ਗੋਇਲ ਜਦੋਂ ਆਪਣੀ ਗੱਡੀ ਲੈਕੇ ਬਾਹਰ ਜਾਣਾ ਚਾਹੁੰਦਾ ਸੀ। ਪਰ ਜਦੋਂ ਉਹ ਗੱਡੀ ਲੈਕੇ ਸੋ਼ਰੂਮ ਕੋਲ ਪਹੁੰਚੇ ਤਾਂ ਉਥੇ ਕੁੱਝ ਮੋਟਰਸਾਈਕਲ ਖੜ੍ਹੇ ਸਨ। ਉਸ ਮੌਕੇ ਅਮਨ ਗੋਇਲ ਅਤੇ ਉਸ ਦੇ ਸਾਥੀ ਨੇ ਕੁੱਝ ਮੋਟਰਸਾਈਕਲ ਪਾਸੇ ਕਰ ਦਿੱਤੇ, ਇੱਕ ਮੋਟਰਸਾਈਕਲ ਨੂੰ ਲਾਕ ਲੱਗਾ ਸੀ, ਜਦੋਂ ਉਸ ਸਬੰਧੀ ਸੋ਼ਰੂਮ ਦੇ ਮਾਲਕਾਂ ਨੂੰ ਮੋਟਰਸਾਈਕਲ ਪਾਸੇ ਕਰਨ ਲਈ ਆਖਿਆ ਤਾਂ ਉਸ ਦੌਰਾਨ ਤਲਖ਼ੀ ਵਧ ਗਈ ਤੇ,ਸੋ਼ਰੂਮ ਮਾਲਕ ਅਤੇ ਉਸ ਦੇ ਕਰਿੰਦਿਆਂ ਨੇ ਅਮਨ ਤੇ ਹਮਲਾ ਕਰ ਦਿੱਤਾ,ਅਮਨ ਨੂੰ ਸੱਟ ਲੱਗੀ,ਜ਼ਮੀਨ ਤੇ ਡਿੱਗ ਪਿਆ ਜ਼ਖ਼ਮੀ ਹੋ ਗਿਆ। ਜਦੋਂ ਇਸ ਸਬੰਧੀ ਸ਼ਹਿਰ ਦੇ ਹੋਰ ਲੋਕਾਂ ਨੂੰ ਪਤਾ ਲੱਗਾ ਤਾਂ ਤੁਰੰਤ ਲੋਕ ਇਕੱਠੇ ਹੋ ਗਏ। ਅਮਨ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਉਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਸਥਿਤੀ ਨੂੰ ਕਾਬੂ ਕੀਤਾ,ਪਰ ਲੋਕਾਂ ਦੀ ਮੰਗ ਸੀ ਸੋ਼ਰੂਮ ਮਾਲਕਾਂ ਨੂੰ ਗ੍ਰਿਫਤਾਰ ਕੀਤਾ ਜਾਵੇ,ਪਰ ਪੁਲਿਸ ਨੇ ਹਮਲਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਉਨ੍ਹਾਂ ਸੁਰੱਖਿਅਤ ਬਾਹਰ ਕੱਢ ਦਿੱਤਾ ਤੇ ਘਰਾਂ ਨੂੰ ਭੇਜ ਦਿੱਤਾ।
ਜਿਸ ਤੋਂ ਬਾਅਦ ਲੋਕਾਂ ਵੱਲੋਂ ਲਗਾਤਾਰ ਰੋਸ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸੋ਼ਰੂਮ ਮਾਲਕ ਬਾਘਾਪੁਰਾਣਾ ਦੇ ਕੌਂਸਲਰ ਦੇ ਰਿਸ਼ਤੇਦਾਰ ਹਨ,ਇਸ ਕਰਕੇ ਉਨ੍ਹਾਂ ਲੋਕਾਂ ਨੂੰ ਪੁਲਿਸ ਗ੍ਰਿਫਤਾਰ ਕਰਨ ਦੀ ਬਜਾਏ ਸੁਰੱਖਿਅਤ ਘਰਾਂ ਭੇਜ ਦਿੱਤਾ ਹੈ। ਲੋਕਾਂ ਵੱਲੋਂ ਪੁਲਿਸ ਤੇ ਅਰੋਪ ਲਗਾਏ ਜਾ ਰਹੇ ਸੀ। , ਪੁਲਿਸ ਦੋਸ਼ੀਆਂ ਲੋਕਾਂ ਦੀ ਮਦਦ ਕਰ ਰਹੀ ਹੈ। ਜਦੋਂ ਇਸ ਸਬੰਧੀ ਪਿੰਡ ਮੱਲ ਕੇ ਦੇ ਸਰਪੰਚ ਜਸਵਿੰਦਰ ਸਿੰਘ ਰਾਜਾ ਬਰਾੜ ਨੂੰ ਪਤਾ ਲੱਗਾ ਤਾਂ ਉਹ ਤੁਰੰਤ ਆਪਣੀ ਟੀਮ ਨਾਲ ਸਰਕਾਰੀ ਹਸਪਤਾਲ ਪਹੁੰਚ ਤੇ ਜ਼ਖ਼ਮੀ ਅਮਨ ਗੋਇਲ ਦਾ ਹਾਲਚਾਲ ਜਾਣਿਆ, ਅਤੇ ਪੁਲਿਸ ਤੋਂ ਮੰਗ ਕੀਤੀ ਦੋਸ਼ੀਆਂ ਉਪਰ ਕਾਰਵਾਈ ਕੀਤੀ ਜਾਵੇ।
PUNJAB




INDIA








WORLD










