ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ ਨੇ ਪਾਕਿਸਤਾਨ ਤੋਂ ਭਾਰਤ ਭੇਜੀ ਗਈ ਏਕੇ 47 ਰਾਈਫਲ, ਪਿਸਤੌਲ ਤੇ ਕਾਰਤੂਸ ਬਰਾਮਦ ਕੀਤੇ ਹਨ। ਪਾਕਿਸਤਾਨੀ ਸਮਗਲਰ ਬਿਲਾਲ ਵਲੋਂ ਅਟਾਰੀ ਸਰੱਹਦ ਨਜ਼ਦੀਕ ਕਣਕ ਦੇ ਖੇਤਾਂ ‘ਚ ਸੁਟਵਾਇਆ ਗਿਆ ਇਹ ਅਸਲਾ ਸਰਹੱਦੀ ਇਲਾਕੇ ‘ਚ ਬਰਾਮਦ ਹੋਇਆ ਹੈ।
ਇਨ੍ਹਾਂ ‘ਚ ਇੱਕ ਏਕੇ 47, ਇੱਕ ਸਪੈਸ਼ਲ ਏਕੇ 47 ਇਕ ਬੋਲਟ ਗਨ, ਇੱਕ ਪਿਸਤੌਲ, 21 ਕਾਰਤੂਸ ਤੇ ਇਕ ਮੈਗਜ਼ੀਨ ਸ਼ਾਮਿਲ ਹਨ। ਬਿਲਾਲ ਪਾਕਿਸਤਾਨ ਤੋਂ ਭਾਰਤੀ ਸਮਗਲਰਾਂ ਨੂੰ ਹਥਿਆਰਾਂ ਦੀ ਸਪਲਾਈ ਕਰਦਾ ਹੈ। ਤਾਂ ਜੋ ਭਾਰਤ ਦੀ ਸ਼ਾਂਤੀ ਭੰਗ ਕੀਤੀ ਜਾ ਸਕੇ।