ਲੁਧਿਆਣਾ : ਅੱਜ ਕੱਲ੍ਹ ਦੇ ਦੌਰ ਵਿੱਚ ਰਿਸ਼ਤੇ ਬਹੁਤ ਹੀ ਕਮਜ਼ੋਰ ਹੋ ਗਏ ਨੇ ਇੱਕ ਦੂਜੇ ਨਾਲ ਹੋਈ ਲੜਾਈ ਦਾ ਫ਼ਾਇਦਾ ਕੋਈ ਤੀਜਾ ਚੁੱਕ ਸਕਦਾ ਹੈ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਵਿੱਚ ਜਿੱਥੇ ਇੱਕ ਵੱਡੇ ਅਫ਼ਸਰ ਦੀ ਪਤਨੀ ਪਤੀ ਨੂੰ ਇਹ ਕਹਿਕੇ ਗਈ ਕੀ ਸੁਖਮਨੀ ਸਾਹਿਬ ਦੇ ਪਾਠ ‘ਤੇ ਜਾ ਰਹੀ ਹਾਂ ਪਰ ਉਸ ਤੋਂ ਬਾਅਦ ਅਜਿਹੀ ਹਰਕਤ ਕੀਤੀ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਰਹਿ ਗਏ
ਇਹ ਕੀਤੀ ਹਰਕਤ
ਦਰਾਅਸਲ 45 ਸਾਲ ਦੀ ਔਰਤ ਜੋ ਕਿ ਲੁਧਿਆਣਾ ਦੀ ਰਹਿਣ ਵਾਲੀ ਸੀ ਆਪਣੇ ਘਰੋਂ ਲੱਖਾਂ ਦੇ ਗਹਿਣੇ ਅਤੇ ਕੈਸ਼ ਲੈ ਕੇ ਦਿੱਲੀ ਆਪਣੇ 28 ਸਾਲਾਂ ਪ੍ਰੇਮੀ ਕੋਲ ਪਹੁੰਚ ਗਈ, ਮਹਿਲਾ ਦਾ ਪੁੱਤਰ ਵਿਆਹਿਆ ਹੋਇਆ ਹੈ ਅਤੇ ਕੈਨੇਡਾ ਵਿੱਚ ਰਹਿੰਦਾ ਹੈ ਅਤੇ ਉਹ ਆਪਣੀ 23 ਸਾਲਾਂ ਲੜਕੀ ਅਤੇ ਪਤੀ ਦੇ ਨਾਲ ਲੁਧਿਆਣਾ ਦੇ ਹਿੰਮਤ ਸਿੰਘ ਨਗਰ ਵਿੱਚ ਰਹਿੰਦੀ ਹੈ. ਪਤੀ ਪੰਜਾਬ ਵਿੱਚ ਵੱਡਾ ਅਫ਼ਸਰ ਹੈ ਪਰ ਪਤਨੀ ਨਾਲ ਉਸ ਦਾ ਲੰਮੇ ਵਕਤ ਤੋਂ ਤਕਰਾਰ ਸੀ, ਜਿਸ ਦੇ ਚੱਲਦੇ ਉਸ ਨੂੰ Whattsapp ‘ਤੇ ਇੱਕ ਨੌਜਵਾਨ ਮਿਲਿਆ ਅਤੇ ਉਹ 20 ਤੋਲੇ ਸੋਨਾ ਲੈਕੇ ਦਿੱਲੀ ਪਹੁੰਚ ਗਈ
ਫੇਸਬੁੱਕ ਚੈਟਿੰਗ ‘ਤੇ ਕਾਲ ਡਿਟੇਲਜ਼ ਨੇ ਖੋਲੇ ਰਾਜ਼
ਪੁਲਿਸ ਨੇ ਦੱਸਿਆ ਕਿ ਮਹਿਲਾ ਦੇ ਫੇਸਬੁੱਕ ਅਕਾਊਂਟ ਉੱਤੇ ਹੋਈ ਚੈਟਿੰਗ ਅਤੇ ਉਸ ਦੀ ਕਾਲ ਡਿਟੇਲ ਚੈੱਕ ਕਰਨ ‘ਤੇ ਪਤਾ ਚੱਲਿਆ ਕਿ ਉਹ ਦਿੱਲੀ ਵਿੱਚ ਰਹਿਣ ਵਾਲੇ ਸੁਨੀਲ ਕੁਮਾਰ ਦੇ ਸੰਪਰਕ ਵਿੱਚ ਸੀ, ਛਾਣਬੀਨ ਵਿੱਚ ਪਤਾ ਚੱਲਿਆ ਕਿ ਉਹ ਉਸੇ ਦੇ ਕੋਲ ਗਈ ਸੀ, ਏਐਸਆਈ ਨੇ ਦੱਸਿਆ ਕਿ ਇਸ ਆਧਾਰ ‘ਤੇ ਸਨਿੱਚਰਵਾਰ ਦੇਰ ਰਾਤ ਦਿੱਲੀ ਵਿੱਚ ਦਬਿਸ਼ ਦੇ ਕੇ ਸੁਨੀਲ ਨੂੰ ਗਿਰਫ਼ਤਾਰ ਕਰ ਲਿਆ. ਮਹਿਲਾ ਵੀ ਉਸ ਦੇ ਕਬਜ਼ੇ ਵਿੱਚੋਂ ਹੀ ਮਿਲ ਗਈ ਅਤੇ ਪੁਲਿਸ ਨੇ ਨਕਦੀ ਅਤੇ ਜੇਵਰ ਵੀ ਬਰਾਮਦ ਕਰ ਲਏ ਹਨ.
ASI ਬਲਬੀਰ ਸਿੰਘ ਨੇ ਦੱਸਿਆ ਕਿ ਸੁਨੀਲ ਦਿੱਲੀ ਦੇ ਕਰਾਵਲ ਨਗਰ ਵਿਖੇ ਸ਼ਿਵ ਵਿਹਾਰ ਫੇਸ 2 ਗਲੀ ਨੰਬਰ 4 ਦਾ ਰਹਿਣ ਵਾਲਾ ਹੈ. ਪੁਲਿਸ ਨੇ ਮਹਿਲਾ ਦੇ ਪਤੀ ਦੀ ਸ਼ਿਕਾਇਤ ਉੱਤੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਸੀ. ਪਤੀ ਨੇ ਦੱਸਿਆ ਕਿ ਉਸ ਦੇ 45 ਸਾਲਾ ਪਤਨੀ 30 ਮਾਰਚ ਦੀ ਦੁਪਹਿਰ ਨੂੰ ਅਚਾਨਕ ਇਹ ਬੋਲ ਕੇ ਗਈ ਸੀ ਕਿ ਉਹ ਕਿਸੇ ਦੇ ਘਰ ਸੁਖਮਨੀ ਸਾਹਿਬ ਦੇ ਪਾਠ ਉੱਤੇ ਜਾ ਰਹੀ ਹੈ. ਉਸ ਤੋਂ ਬਾਅਦ ਉਹ ਵਾਪਿਸ ਘਰ ਨਹੀਂ ਆਈ. CCTV ਕੈਮਰੇ ਦੀ ਫੁਟੇਜ ਚੈੱਕ ਕਰਨ ‘ਤੇ ਪਤਾ ਚੱਲਿਆ ਕਿ ਉਹ ਸਫੇਦ ਰੰਗ ਦੀ ਸਵਿਫਟ ਵਿੱਚ ਬਹਿ ਕੇ ਗਈ ਅਤੇ ਉਸ ਵਿੱਚ ਉਸ ਨੇ ਆਪਣਾ ਸਾਮਾਨ ਵੀ ਰੱਖਿਆ ਹੋਇਆ ਹੈ.
ਪੁੱਛਗਿੱਛ ਵਿਚ ਮਹਿਲਾ ਨੇ ਦੱਸਿਆ ਕਿ ਉਸ ਦਾ ਪਤੀ GLADA ਵਿੱਚ ਅਧਿਕਾਰੀ ਹੈ ਅਤੇ ਉਸ ਦਾ ਪੁੱਤਰ ਦਾ ਵਿਆਹ ਕੈਨੇਡਾ ਵਿੱਚ ਹੋਇਆ ਹੈ ਜਦਕਿ 23 ਸਾਲ ਦੀ ਧੀ ਉਸ ਦੇ ਨਾਲ ਰਹਿੰਦੀ ਹੈ ਲੰਮੇ ਸਮੇਂ ਤੋਂ ਉਸ ਦੇ ਆਪਣੇ ਪਤੀ ਦੇ ਨਾਲ ਲੜਾਈ ਚੱਲ ਰਹੀ ਸੀ ਇੱਕ ਸਾਲ ਪਹਿਲਾਂ ਉਹ ਇੱਕ Whattsapp ਗਰੁੱਪ ਦੇ ਜ਼ਰੀਏ ਸੁਨੀਲ ਨਾਲ ਮਿਲੀ ਇਸ ਤੋਂ ਬਾਅਦ ਦੋਵੇਂ ਇੱਕ ਦੂਜੇ ਦੇ ਕਰੀਬ ਆਏ 30 ਮਾਰਚ ਨੂੰ ਉਹ ਆਪਣੇ ਘਰ ਤੋਂ 20 ਤੋਲੇ ਸੋਨਾ ਅਤੇ ਢਾਈ ਲੱਖ ਰੁਪਏ ਨਕਦੀ ਕੱਪੜੇ ‘ਤੇ 2 ਮੋਬਾਈਲ ਫ਼ੋਨ ਬੈਗ ਵਿੱਚ ਪਾ ਕੇ ਟੈਕਸੀ ਕਰ ਕੇ ਦਿੱਲੀ ਚਲੀ ਗਈ