ਫਰੀਦਕੋਟ 5 ਅਪ੍ਰੈਲ (ਪ.ਪ.) : ਸ਼ਹਿਰ ਫਰੀਦਕੋਟ ਆਏ ਦਿਨ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਤੇ ਇਸ ਵਾਰ ਸ਼ਹਿਰ ਨੂੰ ਮੁੜ ਚਰਚਾ ਵਿਚ ਅੱਜ ਸ਼ਾਮ ਕਰੀਬ 8 ਵਜੇ ਹੋਈ ਫਾਇਰਿੰਗ ਨੇ ਲਿਆਂਦਾ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਘਰ ਦੇ ਨਜ਼ਦੀਕ ਅਤੇ ਬਾਬਾ ਫਰੀਦ ਲਾਅ ਕਾਲਜ ਦੇ ਸਾਹਮਣੇ ਗੋਲ਼ੀਆਂ ਚੱਲੀਆਂ ਹਨ, ਮਿਲੀ ਜਾਣਕਾਰੀ ਅਨੁਸਾਰ ਇਹ ਗੋਲ਼ੀਆਂ ਨਸ਼ਾ ਤਸਕਰਾਂ ਅਤੇ ਪੁਲਿਸ ਵਿਚਕਾਰ ਚੱਲੀਆਂ ਹਨ ਜਿਨ੍ਹਾਂ ਵਿਚੋਂ 1 ਨੂੰ ਗ੍ਰਿਫਤਾਰ ਕਰਨ ਵਿਚ ਪੁਲਿਸ ਨੇ ਸਫਲਤਾ ਹਾਸਿਲ ਕੀਤੀ ਹੈ। ਉਕਤ ਨਸ਼ਾ ਟਾਸਕਰ ਜਾਣਕਾਰੀ ਮੁਤਾਬਿਕ ਕਾਰ ਵਿਚ ਸਵਾਰ ਸਨ ਜਿਨ੍ਹਾਂ ਦਾ ਪਿੱਛੇ ਪੁਲਿਸ ਟੀਮ ਕਰ ਰਹੀ ਸੀ। ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਉਕਤ ਗੱਡੀ ਦਾ ਪਿੱਛਾ ਕਿਸੇ ਹੋਰ ਜਿਲ੍ਹੇ ਦੀ ਪੁਲਿਸ ਕਰ ਰਹੀ ਸੀ।
PUNJAB




INDIA








WORLD









