ਸੰਗਰੂਰ: -(ਪ.ਪ) ਸੰਗਰੂਰ ਵਿੱਚ ਪੁਲਿਸ ਨੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਝੁਜਾਰ ਨਗਰ ਵਿੱਚ 6 ਲੜਕੀਆਂ ਤੇ 6 ਲੜਕੇ ਗ੍ਰਿਫ਼ਤਾਰ ਕੀਤੇ ਹਨ। ਗ੍ਰਿਫਤਾਰ ਕੀਤੀਆਂ ਲੜਕੀਆਂ ਵਿੱਚੋਂ ਦੋ ਨਾਬਾਲਗ ਲੜਕੀਆਂ ਵੀ ਸ਼ਾਮਲ ਹਨ।
ਪੀਆਰਟੀਸੀ ਤੋਂ ਰਿਟਾਇਰਡ ਇੰਸਪੈਕਟਰ ਤੇ ਉਸਦੀ ਪਤਨੀ ਆਪਣੇ ਘਰ ਵਿੱਚ ਹੀ ਦੇਹ ਵਪਾਰ ਦਾ ਧੰਦਾ ਚਲਾ ਰਹੇ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪੁਲਿਸ ਨੇ ਕਰਮਜੀਤ ਸਿੰਘ ਨਾਂ ਦੇ ਸ਼ਖਸ ਦੇ ਘਰ ਗੁਪਤ ਸੂਚਨਾ ਦੇ ਆਧਾਰ ’ਤੇ ਰੇਡ ਕੀਤੀ, ਜਿੱਥੇ ਇਕ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ।ਪੁਲਿਸ ਨੇ ਮੌਕੇ ’ਤੇ ਹੀ 6 ਮੁੰਡੇ ਤੇ 6 ਕੁੜੀਆਂ ਬਰਾਮਦ ਕੀਤੀਆਂ। ਪੁਲਿਸ ਦੇ ਮੁਤਾਬਕ ਇਨ੍ਹਾਂ ’ਚੋਂ ਕੁੱਝ ਛੇ ਨਾਬਾਲਗ ਵੀ ਹਨ।
ਪੁਲਿਸ ਨੇ ਧਾਰਾ 370 ਅਤੇ 372 ਦੇ ਤਹਿਤ ਘਰ ਦੇ ਮਾਲਕ ਦਾ ਕਰਮਜੀਤ ਸਿੰਘ ਅਤੇ ਉਸ ਦੀ ਪਤਨੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।ਨਗਰਵਾਸੀਆਂ ਨੇ ਦੱਸਿਆ ਕਿ ਇੱਥੇ ਧੰਦਾ ਕਾਫ਼ੀ ਸਮੇਂ ਤੋਂ ਚੱਲ ਰਿਹਾ ਸੀ। ਹਰ ਰੋਜ਼ ਕੁੜੀਆਂ ਮੁੰਡੇ ਆਉਂਦੇ ਸਨ। ਜ਼ਿਆਦਾਤਰ ਛੋਟੀ ਉਮਰ ਦੀਆਂ ਕੁੜੀਆਂ ਹੁੰਦੀਆਂ ਸਨ।ਲੋਕਾਂ ਦਾ ਕਹਿਣਾ ਹੈ ਕਿ ਸਾਡੇ ਘਰ ’ਚ ਬੱਚੇ ਹਨ ਅਤੇ ਅਜਿਹੇ ਮਾਹੌਲ ’ਚ ਰਹਿਣਾ ਮੁਸ਼ਕਲ ਹੋ ਗਿਆ ਸੀ।ਪੁਲਿਸ ਨੂੰ ਇਕ ਸੂਚਨਾ ਮਿਲੀ ਸੀ ਕਿ ਇਕ ਘਰ ’ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਜਦੋਂ ਮੌਕੇ ’ਤੇ ਜਾ ਕੇ ਰੇਡ ਕੀਤੀ ਗਈ ਤਾਂ ਉੱਥੋਂ 6 ਮੁੰਡੇ 6 ਕੁੜੀਆਂ ਬਰਾਮਦ ਹੋਈਆਂ, ਜਿਨ੍ਹਾਂ ’ਚੋਂ ਦੋ ਕੁੜੀਆਂ ਨਾਬਾਲਗ ਸਨ।ਅਕਸਰ ਹੋਟਲ ਦੇ ਅੰਦਰ ਨਾਜਾਇਜ਼ ਤੌਰ ’ਤੇ ਦੇਹ ਵਪਾਰ ਦੇ ਅੱਡੇ ਚੱਲਦੇ ਹਨ ਪਰ ਇੱਥੇ ਸ਼ਰੇਆਮ ਰਿਹਾਇਸ਼ੀ ਇਲਾਕੇ ’ਚ ਇਹ ਧੰਦਾ ਚੱਲ ਰਿਹਾ ਸੀ।
PUNJAB




INDIA








WORLD









