ਫਿਰੋਜਪੁਰ : ਪੰਜਾਬ ਦੇ ਸਰਹੱਦੀ ਇਲਾਕੇ ਲਗਾਤਾਰ ਦੁਸ਼ਮਣਾਂ ਦੇ ਰਡਾਰ ‘ਤੇ ਹੀ ਰਹਿੰਦੇ ਹਨ। ਕਿਸੇ ਨਾ ਕਿਸੇ ਹੀਲੇ-ਵਸੀਲੇ ਨੁਕਸਾਨ ਪਹੁੰਚਾਉਣ ਦੀ ਗੁਆਂਢੀ ਮੁਲਕ ਦੀ ਕੋਸ਼ਿਸ਼ ਰਹਿੰਦੀ ਹੈ ਅਤੇ ਨਸ਼ਾ ਸਭ ਤੋਂ ਵੱਡਾ ਹਥਿਆਰ ਹੈ ਜਿਸ ਰਾਹੀਂ ਬਿਨਾਂ ਬੰਦੂਕ ਕਿਸੇ ਦੇਸ਼ ਦਾ ਭਵਿੱਖ ਗਰਕ ਕੀਤਾ ਜਾ ਸਕਦਾ ਹੈ। ਤਾਜ਼ਾ ਮਾਮਲਾ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਵੱਡੀ ਨਸ਼ੇ ਦੇ ਵੱਡੇ ਜ਼ਖ਼ੀਰੇ ਦੇ ਨਾਲ ਹਥਿਆਰ ਦੀ ਖੇਬ ਬਰਾਮਦ ਕੀਤੀ ਗਈ ਹੈ, ਕੌਮਾਂਤਰੀ ਬਾਜ਼ਾਰ ਵਿੱਚ ਫੜੇ ਗਏ ਨਸ਼ੇ ਦੀ ਕੀਮਤ 145 ਕਰੋੜ ਦੱਸੀ ਜਾ ਰਹੀ ਹੈ
22 ਪੈਕੇਟ ਹੈਰੋਈਨ ਦੇ ਨਾਲ ਹਥਿਆਰ ਵੀ ਬਰਾਮਦ
ਅੰਮ੍ਰਿਤਸਰ ‘ਚ ਭਾਰਤ ਪਾਕਿ ਸਰਹੱਦ ‘ਤੇ BSF ਅਤੇ ਪੰਜਾਬ ਪੁਲਿਸ ਨੂੰ ਸਾਂਝੇ ਆਪਰੇਸ਼ਨ ਦੌਰਾਨ ਵੱਡੀ ਸਫ਼ਲਤਾ ਹਾਸਲ ਹੋਈ ਹੈ। BSF ਅਤੇ ਪੰਜਾਬ ਪੁਲਿਸ ਨੇ 22 ਪੈਕੇਟ ਹੈਰੋਈਨ ਸਣੇ 2 ਰਾਈਫਲਾਂ ਅਤੇ 4 ਮੈਗਜ਼ੀਨ ਬਰਾਮਦ ਕੀਤੇ ਹਨ,ਸਭ ਤੋਂ ਵੱਡੀ ਗੱਲ ਤਾਂ ਇਹ ਰਹੀ ਕਿ ਇੱਕ ਪਾਕਿਸਤਾਨੀ ਤਸਕਰ ਵੀ ਢੇਰ ਕੀਤਾ ਗਿਆ ਹੈ, ਨਸ਼ੇ ਦਾ ਇਹ ਜ਼ਖ਼ੀਰਾ 2 ਸਮਗਲਰ ਜਗਦੀਸ਼ਪੁਰਾ ਅਤੇ ਜਸਪਾਲ ਸਿੰਘ ਨੂੰ ਸਪਲਾਈ ਹੋਣਾ ਸੀ ਜੋ ਗੁਰਦਾਸਪੁਰ ਦੇ ਰਹਿਣ ਵਾਲੇ ਨੇ, ਪੁਲਿਸ ਨੇ ਦੋਵਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਇਸ ਸਾਂਝੇ ਆਪਰੇਸ਼ਨ ਦੌਰਾਨ 45 ਜ਼ਿੰਦਾ ਕਾਰਤੂਸ, ਮੋਬਾਇਲ ਫੋਨ, ਪਲਾਸਟਿਕ ਦੀ ਪਾਇਪ ਅਤੇ ਪਾਕਿਸਤਾਨੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਦੱਸਿਆ ਦਾ ਰਿਹਾ ਹੈ ਕਿ ਅੰਮ੍ਰਿਤਸਰ ਸਰਹੱਦ ਦੇ BOP ਕਾਕੜ ਤੋਂ ਇਹ ਸਾਰੀ ਬਰਾਮਦਗੀ ਹੋਈ ਹੈ।
ਫਿਰੋਜ਼ਪੁਰ ਤੋਂ 7 ਕਿੱਲੋ ਹੈਰੋਈਨ ਬਰਾਮਦ
ਫਿਰੋਜ਼ਪੁਰ ਨਾਰਕੋਟਿਕ ਕੰਟਰੋਲ ਸੈੱਲ ਪੁਲਿਸ ਨੂੰ ਵੀ ਵੱਡੀ ਸਫ਼ਲਤਾ ਹਾਸਲ ਹੋਈ ਹੈ, ਇੱਥੇ ਪਾਕਿਸਤਾਨ ਵਾਲੇ ਪਾਸਿਓਂ ਆਈ 7 ਕਿੱਲੋ 110 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ,ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ 35 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇੱਥੇ ਪੁਲਿਸ ਨੇ ਇਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਬੂ ਕੀਤਾ ਗਿਆ ਇਹ ਤਸਕਰ ਭਾਰਤੀ ਦੱਸਿਆ ਜਾ ਰਿਹਾ ਹੈ। ਬਹਿਰਹਾਲ ਇਸ ਕੋਲੋਂ ਪੁਲਿਸ ਪੁੱਛਗਿਛ ਕਰ ਰਹੀ ਹੈ। ਅਤੇ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਉਮੀਦ ਕੀਤੀ ਜਾ ਰਹੀ ਹੈ। ਜਾਂਚ ਟੀਮ ਨੂੰ ਸ਼ੱਕ ਹੈ ਕਿ ਪਾਕਿਸਤਾਨ ਤੋਂ ਨਸ਼ਾ ਦੀ ਖੇਪ ਮੰਗਵਾਕੇ ਇਹ ਤਸਕਰ ਭਾਰਤ ਦੇ ਵੱਖ-ਵੱਖ ਇਲਾਕੀਆਂ ਵਿੱਚ ਇਸਨੂੰ ਵੇਚਣ ਦਾ ਕੰਮ ਕਰਦਾ ਸੀ। ਪੁਲਿਸ ਨੂੰ ਗੁਪਤ ਜਾਣਕਾਰੀ ਮਿਲਣ ਤੋਂ ਬਾਅਦ ਹੀ ਸਰਹੱਦੀ ਇਲਾਕੇ ਤੋਂ ਇਸਨ੍ਹੂੰ ਕੀਤਾ ਗ੍ਰਿਫ਼ਤਾਰ ਕੀਤਾ ਹੈ। ਹੁਣ ਵੇਖਣਾ ਹੋਵੇਗਾ ਕਿ ਆਖ਼ਿਰ ਆਉਣ ਵਾਲੇ ਸਮੇਂ ‘ਚ ਕੀ ਵੱਡੇ ਖ਼ੁਲਾਸੇ ਹੁੰਦੇ ਹਨ।