ਦਿੱਲੀ : 26 ਜਨਵਰੀ ਹਿੰਸਾ ਦੇ ਮੁਲਜ਼ਮ ਦੀਪ ਸਿੱਧੂ ਦੀ ਜ਼ਮਾਨਤ ਪਟੀਸ਼ਨ ‘ਤੇ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਵਿੱਚ ਸੁਣਵਾਈ ਹੋਈ,ਇਸ ਦੌਰਾਨ ਦੀਪ ਸਿੱਧੂ ਦੇ ਵਕੀਲ ਅਭਿਸ਼ੇਕ ਗੁਪਤਾ ਨੇ ਹਿੰਸਾ ਵਾਲੇ ਦਿਨ ਨੂੰ ਲੈਕੇ 10 ਵੱਡੇ ਖ਼ੁਲਾਸੇ ਕੀਤੇ ਅਤੇ ਪੁਲਿਸ ਦੀ ਥਿਊਰੀ ਨੂੰ ਲੈਕੇ ਸਵਾਲ ਚੁੱਕੇ ਜਿਸ ਤੋਂ ਬਾਅਦ ਅਦਾਲਤ ਨੇ ਪੁਲਿਸ ਤੋਂ ਜਵਾਬ ਮੰਗਿਆ ਹੈ
ਦੀਪ ਦੇ ਵਕੀਲ ਨੇ 10 ਵੱਡੇ ਖ਼ੁਲਾਸੇ ਕੀਤੇ
1. ਦੀਪ ਸਿੱਧੂ ਦੇ ਵਕੀਲ ਨੇ ਕਿਹਾ ਕੀ ਉਹ ਕਿਸੇ ਵੀ ਕਿਸਾਨ ਜਥੇਬੰਦੀਆਂ ਨਾਲ ਨਹੀਂ ਜੁੜੇ ਨੇ
2. ਟਰੈਕਟਰ ਰੈਲੀ ‘ਤੇ ਦੀਪ ਸਿੱਧੂ ਨੇ ਅਦਾਲਤ ਨੂੰ ਦੱਸਿਆ ਕੀ ਉਨ੍ਹਾਂ ਵੱਲੋਂ ਸੱਦਾ ਨਹੀਂ ਦਿੱਤਾ ਗਿਆ ਸੀ
3. ਦੀਪ ਸਿੱਧੂ ਨੇ ਦੱਸਿਆ ਕੀ ਲਾਲ ਕਿੱਲੇ ਜਾਣ ਦੇ ਲਈ ਮੈਂ ਕਿਸੇ ਨੂੰ ਨਹੀਂ ਕਿਹਾ ਸੀ
4. ਦੀਪ ਸਿੱਧੂ ਦੇ ਵਕੀਲ ਨੇ ਕਿਹਾ ਅਜਿਹਾ ਕੋਈ ਸਬੂਤ ਨਹੀਂ ਹੈ ਜਿਸ ਨਾਲ ਇਹ ਸਾਬਿਤ ਹੋਵੇ ਕੀ ਦੀਪ ਸਿੱਧੂ ਨੇ ਬੈਰੀਕੇਟ ਤੋੜੇ ਅਤੇ ਲਾਲ ਕਿੱਲੇ ‘ਤੇ ਹੋਈ ਹਿੰਸਾ ਵਿੱਚ ਸ਼ਾਮਲ ਸੀ
5. ਦੀਪ ਸਿੱਧੂ ਦੇ ਵਕੀਲ ਨੇ ਪੁੱਛਿਆ FIR ਵਿੱਚ ਆਰਮਸ ਐਕਟ ਦੀ ਧਾਰਾ ਕਿਉਂ ਜੋੜੀ ਗਈ ? ਜਦਕਿ ਕੋਈ ਹਥਿਆਰ ਨਹੀਂ ਸੀ
6. ਵਕੀਲ ਨੇ ਕਿਹਾ FIR ਵਿੱਚ ਦੱਸਿਆ ਗਿਆ ਕਿ 26 ਜਨਵਰੀ ਦੁਪਹਿਰ 12 ਵਜੇ 1 ਹਜ਼ਾਰ ਲੋਕ ਲਾਲ ਕਿੱਲੇ ਪਹੁੰਚੇ ਜਦਕਿ 12: 15 ਮਿੰਟ ‘ਤੇ ਲਾਹੌਰੀ ਗੇਟ ਦੇ ਕੋਲ ਬੈਰੀਕੇਟ ਤੋੜੇ ਗਏ
7. ਵਕੀਲ ਅਭਿਸ਼ੇਕ ਗੁਪਤਾ ਨੇ ਦੱਸਿਆ ਕੀ ਦੀਪ ਸਿੱਧੂ ਲਾਲ ਕਿੱਲੇ ਬਹੁਤ ਬਾਅਦ ਪਹੁੰਚਿਆ, ਫ਼ੋਨ ਰਿਕਾਰਡ ਅਤੇ ਦੀਪ ਸਿੱਧੂ ਦੇ ਰੂਟ ਦੀ ਜਾਂਚ ਏਜੰਸੀਆਂ ਨੇ ਕੀਤੀ ਹੈ
8. ਦੀਪ ਸਿੱਧੂ ਨੇ ਕਿਹਾ ਲਾਲ ਕਿੱਲੇ ‘ਤੇ ਉਸ ਨੇ ਕਿਸੇ ਵੀ ਵਾਰਦਾਤ ਨੂੰ ਅੰਜਾਮ ਨਹੀਂ ਦਿੱਤਾ ਹੈ
9. ਵਕੀਲ ਨੇ ਦਾਅਵਾ ਕੀਤਾ ਕੀ ਦੀਪ ਸਿੱਧੂ ਸਿਰਫ਼ ਗਲਤ ਵਕਤ ‘ਤੇ ਲਾਲ ਕਿੱਲੇ ਮੌਜੂਦ ਸੀ ਅਤੇ ਸ਼ਾਂਤੀ ਨਾਲ ਪ੍ਰਦਰਸ਼ਨ ਕਰ ਰਿਹਾ ਸੀ ਅਤੇ ਭੀੜ ਨੂੰ ਸ਼ਾਂਤ ਕਰਵਾ ਰਿਹਾ ਸੀ
10. ਦੀਪ ਸਿੱਧੂ ਦੇ ਵਕੀਲ ਅਭਿਸ਼ੇਕ ਗੁਪਤਾ ਨੇ ਕਿਹਾ ਏਜੰਸੀਆਂ ਕੋਲ ਕੋਈ ਅਜਿਹਾ ਸਬੂਤ ਨਹੀਂ ਹੈ ਜਿਸ ਨਾਲ ਸਾਬਿਤ ਹੋ ਸਕੇ ਕੀ ਹਿੰਸਾ ਭੜਕਾਉਣ ਵਿੱਚ ਦੀਪ ਸਿੱਧੂ ਦਾ ਹੱਥ ਸੀ
ਅਦਾਲਤ ਨੇ ਪੁਲਿਸ ਤੋ ਮੰਗਿਆ ਜਵਾਬ
ਦੀਪ ਸਿੱਧੂ ਦੇ ਵਕੀਲ ਦੇ ਖੁਲਾਸਿਆਂ ਤੋਂ ਬਾਅਦ ਹੁਣ ਅਦਾਲਤ ਨੇ ਪੁਲਿਸ ਨੂੰ ਨਿਰਦੇਸ਼ ਦਿੱਤੇ ਨੇ ਕੀ ਜਿਹੜੇ ਵੀਡੀਓ ਤੁਹਾਡੇ ਕੋਲ ਨੇ ਉਸ ਦੀ ਟਰਾਂਸਕ੍ਰਿਪਟ ਫਾਇਲ ਕਰੋ, ਹੁਣ 12 ਅਪ੍ਰੈਲ ਨੂੰ ਦੀਪ ਸਿੱਧੂ ਦੀ ਜ਼ਮਾਨਤ ਪਟੀਸ਼ਨ ‘ਤੇ ਅਦਾਲਤ ਸੁਣਵਾਈ ਕਰੇਗਾ