ਅੰਮ੍ਰਿਤਸਰ : ਮਾਈਕ੍ਰੋ ਬਲੌਗਿੰਗ ਅਤੇ ਸੋਸ਼ਲ ਨੈੱਟਵਰਕਿੰਗ ਸਾਇਟ ਨੂੰ ਲਿਖੇ ਇੱਕ ਪੱਤਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਟਵਿਟਰ ਦੇ ਭਾਰਤ ਅਧਾਰਤ ਸਟਾਫ਼ ਨੂੰ ਸਿੱਖਾਂ ਖਿਲਾਫ਼ ਨਫ਼ਰਤ ਭਰੀਆਂ ਟਵੀਟਸ ਦੀ ਨਿਗਰਾਨੀ, ਉਨ੍ਹਾਂ ਦੀ ਛਾਂਟੀ ਕਰਕੇ ਹਟਾਵਾਉਣ ਦੀ ਮੰਗੇ ਕੀਤੀ ਹੈ, ਸਿੱਖ ਭਾਈਚਾਰੇ ਖਿਲਾਫ਼ ਫੈਲਾਈ ਜਾ ਰਹੀ ਨਫ਼ਰਤ ਦੇ ਪਿੱਛੇ ਬੀਬੀ ਜਗੀਰ ਕੌਰ ਨੇ 3 ਕਾਰਨ ਵੀ ਦੱਸੇ ਨੇ
3 ਵਜ੍ਹਾਂ ਨਾਲ ਸਿੱਖਾਂ ਖਿਲਾਫ਼ ਨਫ਼ਰਤ ਫੈਲਾਈ ਜਾ ਰਹੀ ਹੈ
ਬੀਬੀ ਜਗੀਰ ਕੌਰ ਨੇ ਟਵਿਟਰ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਕਿਉਂਕਿ SGPC ਨੇ ਕਿਸਾਨਾਂ ਦੇ ਅੰਦੋਲਨ ਦੀ ਹਿਮਾਇਤ ਕੀਤੀ ਸੀ ਇਸ ਲਈ ਉਸ ਦੇ ਖਿਲਾਫ਼ ਕੁੱਝ ਲੋਕ ਆਪਣੇ ਟਵਿਟਰ ਹੈਂਡਲ ਤੋਂ ਗ਼ਲਤ ਭਾਸ਼ਾ ਦੀ ਵਰਤੋਂ ਕਰ ਰਹੇ ਨੇ, ਉਨ੍ਹਾਂ ਕਿਹਾ ਇਸ ਦੀ ਤੁਲਨਾ ਜਰਮਨੀ ਵਿੱਚ ਨਾਜ਼ੀਆਂ ਦੇ ਯਹੂਦੀ ਵਿਰੋਧੀ ਪ੍ਰਚਾਰ ਨਾਲ ਕੀਤੀ ਗਈ ਹੈ, ਬੀਬੀ ਜਗੀਰ ਕੌਰ ਨੇ ਕਿਹਾ ਜਦੋਂ ਤੋਂ SGPC ਨੇ ਆਪਣੇ ਬਜਟ ਇਜਲਾਸ ਵਿੱਚ RSS ਦੇ ਖਿਲਾਫ਼ ਮਤਾ ਪਾਸ ਕੀਤਾ ਹੈ ਜਿਸ ਵਿੱਚ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ ਹੈ ਉਸ ਤੋਂ ਬਾਅਦ ਹੋਰ ਨਫ਼ਰਤ ਫੈਲਾਉਣ ਵਾਲੇ ਟਵੀਟ ਕੀਤੇ ਜਾ ਰਹੇ ਨੇ, ਟਵਿਟਰ ਨੂੰ ਲਿਖੇ ਗਏ ਪੱਤਰ ਵਿੱਚ SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਮਲੋਟ ਵਿੱਚ ਬੀਜੇਪੀ ਦੇ ਵਿਧਾਇਕ ਦੇ ਹੋਏ ਹਮਲੇ ਦਾ ਵੀ ਜ਼ਿਕਰ ਕਰਦੇ ਹੋਏ ਕਿਹਾ ਇਸ ਤੋਂ ਬਾਅਦ SGPC ਅਤੇ ਸਿੱਖਾਂ ਨੂੰ ਟਾਰਗੇਟ ਕਰਕੇ ਹਿੰਦੂ ਅਤੇ ਸਿੱਖਾਂ ਦੇ ਰਿਸ਼ਤਿਆਂ ਵਿੱਚ ਨਫ਼ਰਤ ਫੈਲਾਈ ਜਾ ਰਹੀ ਹੈ, ਸਿਰਫ਼ ਇੰਨਾਂ ਹੀ ਨਹੀਂ ਬੀਬੀ ਜਗੀਰ ਕੌਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਦਾ ਜ਼ਿਕਰ ਕਰਦੇ ਹੋਏ ਕਿਹਾ ਹੱਦ ਇੱਥੋਂ ਤੱਕ ਹੋ ਗਈ ਹੈ ਕੀ ਕੁੱਝ ਲੋਕ 1984 ਨਸਲਕੁਸ਼ੀ ਨੂੰ ਮੁੜ ਦੁਹਰਾਉਣ ਦੀ ਧਮਕੀ ਦੇ ਰਹੇ ਨੇ
ਬੀਬੀ ਜਗੀਰ ਕੌਰ ਦੀ ਟਵਿਟਰ ਨੂੰ ਮੰਗ
SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਟਵਿਟਰ ਨੂੰ ਲਿਖੇ ਇੱਕ ਪੱਤਰ ਵਿੱਚ ਨਾ ਸਿਰਫ਼ ਸਿੱਖਾਂ ਖਿਲਾਫ ਵਿਵਾਦਿਤ ਟਵੀਟ ਨੂੰ ਹਟਾਉਣ ਅਤੇ ਨਿਗਰਾਨੀ ਕਰਨ ਦੀ ਮੰਗ ਕੀਤੀ ਗਈ ਹੈ ਬਲਕਿ ਨਫ਼ਰਤ ਫੈਲਾਉਣ ਵਾਲੇ ਹੈਂਡਲਰਸ ਨੂੰ ਵੀ ਬਲਾਕ ਕਰਨ ਦੀ ਮੰਗ ਵੀ ਕੀਤੀ ਹੈ, SGPC ਨੇ ਇਹ ਪੱਤਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਦੇਸ਼ ਦੇ ਗ੍ਰਹਿ ਵਿਭਾਗ ਅਤੇ ਪ੍ਰਧਾਨ ਦਫ਼ਤਰ ਨੂੰ ਵੀ ਟੈਗ ਕੀਤਾ ਹੈ