ਮੋਗਾ, 8 ਅਪ੍ਰੈਲ –
ਪੰਜਾਬ ਵਿੱਚ ਕਣਕ ਦੀ ਸਰਕਾਰੀ ਖਰੀਦ ਮਿਤੀ 10 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜਿਸ ਲਈ ਜ਼ਿਲ੍ਹਾ ਮੋਗਾ ਵਿੱਚ ਖਰੀਦ ਪ੍ਰਬੰਧ ਮੁਕੰਮਲ ਕਰਨ ਲਈ ਯਤਨ ਲਗਾਤਾਰ ਜਾਰੀ ਹਨ। ਖਰੀਦ ਲਈ ਸਾਰੀਆਂ ਖਰੀਦ ਏਜੰਸੀਆਂ ਨੂੰ ਖਰੀਦ ਕੇਂਦਰਾਂ ਦੀ ਵੰਡ ਕਰਨ ਤੋਂ ਇਲਾਵਾ ਅਨਾਜ ਦੀ ਖਰੀਦ ਵੰਡ ਸਬੰਧੀ ਟੀਚੇ ਜਾਰੀ ਕਰ ਦਿੱਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਅਤੇ ਜ਼ਿਲ੍ਹਾ ਖੁਰਾਕ ਸਪਲਾਈਜ ਕੰਟਰੋਲਰ (ਡੀ.ਐਫ.ਐੱਸ.ਸੀ.) ਸ੍ਰ ਸਰਤਾਜ ਸਿੰਘ ਚੀਮਾ ਨੇ ਦੱਸਿਆ ਕਿ ਸ਼ਹਿਰ ਮੋਗਾ ਦੀ ਮੁੱਖ ਮੰਡੀ ਸਮੇਤ ਪਿੰਡ ਦੌਧਰ, ਮਾੜੀ ਮੁਸਤਫ਼ਾ, ਭਿੰਡਰ ਕਲਾਂ, ਰੌਂਤਾ, ਚਿਰਾਗ ਸ਼ਾਹ ਵਾਲਾ, ਭਲੂਰ, ਕਿਸ਼ਨਪੁਰਾ, ਲੰਡੇ, ਸੇਖਾ ਕਲਾਂ, ਢੁੱਡੀਕੇ, ਮਾਹਲਾਂ ਕਲਾਂ, ਫਤਹਿਗੜ੍ਹ ਪੰਜਤੂਰ, ਨਿਹਾਲ ਸਿੰਘ ਵਾਲਾ, ਅਜੀਤਵਾਲ, ਧਰਮਕੋਟ, ਕੋਟ ਇਸੇ ਖਾਂ, ਬਾਘਾਪੁਰਾਣਾ, ਬਧਨੀ ਕਲਾਂ, ਲੰਗਿਆਣਾ, ਰਣੀਆ, ਰੋਡੇ ਅਤੇ ਨੱਥੂਵਾਲਾ ਦੀਆਂ ਮੰਡੀਆਂ ਪਨਗ੍ਰੇਨ, ਮਾਰਕਫੈੱਡ, ਪਨਸਪ, ਵੇਅਰ ਹਾਊਸ ਅਤੇ ਭਾਰਤੀ ਖੁਰਾਕ ਨਿਗਮ ਨੂੰ ਸਾਂਝੇ ਰੂਪ ਵਿੱਚ ਅਲਾਟ ਕੀਤੀਆਂ ਗਈਆਂ ਹਨ।
ਇਸ ਤੋਂ ਇਲਾਵਾ ਹੋਰ ਮੰਡੀਆਂ ਵਿੱਚ ਐੱਫ ਸੀ ਆਈ ਨੂੰ ਚੁਗਾਵਾਂ, ਡਾਲਾ, ਧੂੜਕੋਟ ਕਲਾਂ, ਚੂੰਘਾਂ ਖੁਰਦ, ਮੀਨੀਆ, ਢੋਲੇਵਾਲਾ, ਫਤਹਿਗੜ੍ਹ ਕੋਰੋਟਾਨਾ, ਕੋਟ ਮੁਹੰਮਦ ਖਾਂ, ਸ਼ੇਰਪੁਰ ਤਾਇਬਾ, ਭੈਣੀ, ਲਾਲਾਹਦੀ, ਬੁੱਘੀਪੁਰਾ, ਦੌਲਤਪੁਰਾ ਨੀਵਾਂ, ਦਗਰੂ, ਝੰਡੇਆਣਾ, ਖੁਖਰਾਣਾ, ਤਖਤੂਪੁਰਾ, ਬਹੋਨਾ, ਚੂਹੜਚੱਕ ਵੈਸਟ, ਡਰੋਲੀ ਭਾਈ, ਦੌਲਤਪੁਰਾ ਉੱਚਾ, ਖੋਸਾ ਪਾਂਡੋ, ਮੰਗੇਵਾਲਾ, ਸੱਦਾ ਸਿੰਘ ਵਾਲਾ ਅਤੇ ਸੋਸਣ ਦੀਆਂ ਮੰਡੀਆਂ ਅਲਾਟ ਕੀਤੀਆਂ ਗਈਆਂ ਹਨ।
ਇਸੇ ਤਰ੍ਹਾਂ ਪਨਗ੍ਰੇਨ ਨੂੰ ਮਹਿਣਾ, ਤਖਾਣਵੱਧ, ਬੁੱਟਰ, ਚੀਂਦਾ, ਘੋਲੀਆ ਖੁਰਦ, ਘੋਲੀਆ ਕਲਾਂ, ਗੁਲਾਬ ਸਿੰਘ ਵਾਲਾ, ਮੱਲਕੇ, ਬਾਜੇਕੇ, ਭੋਡੀਵਾਲਾ, ਭੋਏਪਰ, ਇੰਦਰਗੜ੍ਹ, ਕੜਿਆਲ, ਰੌਸ਼ਨ ਵਾਲਾ, ਮਨਾਵਾਂ, ਮੰਦਰ, ਸਿੰਘਪੁਰਾ ਮੁੰਨਣ, ਚੜਿੱਕ, ਮੱਲੀਆਵਾਲਾ, ਰਾਮੂਵਾਲਾ ਅਤੇ ਸਲੀਣਾ। ਮਾਰਕਫੈਡ ਨੂੰ ਕੋਕਰੀ ਕਲਾਂ, ਬੰਬੀਹਾ ਭਾਈ, ਦੱਲੂਵਾਲਾ, ਕਾਲੇਕੇ, ਮਾਣੂਕੇ, ਸੁਖਾਨੰਦ, ਵਾਂਦਰ, ਜਲਾਲਾਬਾਦ ਪੂਰਬੀ, ਖੋਸਾ ਰਣਧੀਰ, ਚੰਦ ਨਵਾਂ, ਰੌਲੀ, ਸਿੰਘਾਵਾਲਾ, ਬਿਲਾਸਪੁਰ, ਮਾਛਿਕੇ, ਨੰਗਲ, ਪੱਤੋ ਹੀਰਾ ਸਿੰਘ, ਸਮਾਧ ਭਾਈ, ਜਨੇਰ ਅਤੇ ਹਿਮਤਪੁਰਾ। ਪਨਸਪ ਨੂੰ ਕਪੂਰੇ, ਲੋਪੋ, ਢਿੱਲਵਾਂ, ਸਮਾਲਸਰ, ਥਰਾਜ, ਠੱਠੀ ਭਾਈ, ਚੱਕ ਕੰਨੀਆਂ ਕਲਾਂ, ਖੰਭੇ, ਬਲਖੰਡੀ, ਲੋਹਾਰਾ, ਰਾਮਾ, ਸਾਹੋਕੇ। ਵੇਅਰ ਹਾਊਸ ਨੂੰ ਰਾਊਕੇ ਕਲਾਂ, ਮੌੜ ਨੌ ਆਬਾਦ, ਸੰਗਤਪੁਰਾ, ਕਾਦਰਵਾਲਾ, ਦੀਨਾ, ਗਾਜੀਆਣਾ, ਸੈਦੋਕੇ, ਤਲਵੰਡੀ ਮੱਲੀਆਂ ਅਤੇ ਭਾਗੀਕੇ ਮੰਡੀਆਂ ਇਕੱਲੇ ਇਕੱਲੇ ਤੌਰ ਉੱਤੇ ਅਲਾਟ ਕੀਤੀਆਂ ਗਈਆਂ ਹਨ। ਜ਼ਿਲ੍ਹੇ ਦੀਆਂ ਇਹਨਾਂ 109 ਅਨਾਜ ਮੰਡੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਅਸਥਾਈ ਯਾਰਡਾਂ ਨੂੰ ਖਰੀਦ ਸਟੇਸ਼ਨ ਵਜੋਂ ਨਾਮਜ਼ਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਹੋਰ ਖਰੀਦ ਕੇਂਦਰ ਸਥਾਪਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ।
ਉਹਨਾਂ ਦੱਸਿਆ ਕਿ ਖਰੀਦ ਏਜੰਸੀਆਂ ਪਨਗ੍ਰੇਨ (23 ਫੀਸਦੀ), ਮਾਰਕਫੈੱਡ (22 ਫੀਸਦੀ), ਪਨਸਪ (22 ਫੀਸਦੀ), ਵੇਅਰ ਹਾਊਸ (13 ਫੀਸਦੀ) ਅਤੇ ਭਾਰਤੀ ਖੁਰਾਕ ਨਿਗਮ (20 ਫੀਸਦੀ) ਨੂੰ ਖਰੀਦ ਵੰਡ ਕਰ ਦਿੱਤੀ ਗਈ ਹੈ। ਲੇਬਰ ਅਤੇ ਟਰਾਂਸਪੋਰਟੇਸ਼ਨ ਦੇ ਟੈਂਡਰ ਪਹਿਲਾਂ ਹੀ ਕਰ ਲਏ ਗਏ ਸਨ।
ਸ਼੍ਰੀ ਹੰਸ ਨੇ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਖਰੀਦ ਕਾਰਜਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਸਮੂਹ ਵਿਭਾਗਾਂ ਨੂੰ ਹਦਾਇਤ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਕਿਸਾਨਾਂ ਦਾ ਇਕ ਇਕ ਦਾਣਾ ਖਰੀਦਣ ਲਈ ਦ੍ਰਿੜ ਵਚਨਬੱਧ ਹੈ।
I/167199/2021