ਬਾਘਾਪੁਰਾਣਾ 10 ਅਪ੍ਰੈਲ (ਪ.ਪ.) : ਅੱਜ ਬਾਘਾਪੁਰਾਣਾ ਦੇ ਸੀ ਆਈ ਏ ਸਟਾਫ ਦੇ ਸਿਪਾਹੀ ਨੌਜਵਾਨ ਗੁਰਜੀਤ ਸਿੰਘ ਗੰਜੀ ਤੇ ਆਪਣਾ ਪਿਸਤੌਲ ਡਿੱਗਣ ਨਾਲ ਗੰਭੀਰ ਜਖਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਗੁਰਜੀਤ ਸਿੰਘ ਦਾ ਪਿਸਤੌਲ ਅਚਾਨਕ ਡਿੱਗ ਪਿਆ ਤੇ ਉਸ ਵਿਚੋਂ ਗੋਲੀ ਚੱਲੀ ਗਈ ਅਤੇ ਉਹ ਗੋਲੀ ਉਸਦੀ ਸਿੱਧੀ ਵੱਖੀ ਵਿੱਚ ਜਾ ਵੱਜੀ । ਜਿਸ ਦੌਰਾਨ ਮੌਕੇ ਤੇ ਹੋਰ ਕਰਮਚਾਰੀਆਂ ਨੇ ਗੁਰਜੀਤ ਸਿੰਘ ਨੂੰ ਮੋਗੇ ਹਸਪਤਾਲ ਦਾਖਲ ਕਰਵਾਇਆ ਤੇ ਜਿਸ ਤੋਂ ਬਾਅਦ ਉਸ ਦੀ ਹਾਲਤ ਨੂੰ ਦੇਖਦਿਆਂ ਡੀ ਐਮ ਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ।
PUNJAB




INDIA








WORLD









