ਜਲੰਧਰ : ਜਲੰਧਰ ਪੰਜਾਬ ਦਾ ਸਭ ਤੋਂ ਵਧ ਕੋਰੋਨਾ ਪ੍ਰਭਾਵਿਤ ਜ਼ਿਲ੍ਹਾਂ, ਕੋਰੋਨਾ ਦੀ ਪਹਿਲੀ ਲਹਿਰ ਅਤੇ ਹੁਣ ਦੂਜੀ ਲਹਿਰ ਵਿੱਚ ਵੀ, ਹਾਲਾਤ ਇੰਨੇ ਖ਼ਰਾਬ ਨੇ ਕੀ ਕੇਂਦਰ ਸਰਕਾਰ ਦੀ ਮੈਡੀਕਲ ਟੀਮ ਨੇ ਤਾਂ ਨਾਇਟ ਕਰਫ਼ਿਊ ਦੇ ਨਾਲ ਦਿਨ ਵੇਲੇ ਸ਼ਹਿਰ ਵਿੱਚ ਲੌਕਡਾਊਨ ਦੀ ਸਿਫ਼ਾਰਿਸ਼ ਕੀਤੀ ਹੈ, ਇਸ ਦੌਰਾਨ ਨਾਈਟ ਕਰਫ਼ਿਊ ਨੂੰ ਲੈਕੇ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤੀ ਕੀਤੀ ਗਈ ਹੈ ਪਰ ਜਿਸ ਤਰ੍ਹਾਂ ਨਾਲ 12 ਅਪ੍ਰੈਲ 2020 ਨੂੰ ਠੀਕ ਇੱਕ ਸਾਲ ਪਹਿਲਾਂ ਸਨੌਰ ਵਿੱਚ ASI ਹਰਜੀਤ ਸਿੰਘ ਨੂੰ ਡਿਊਟੀ ਦੌਰਾਨ ਨਿਹੰਗਾਂ ਵੱਲੋਂ ਹੱਥ ਕੱਟ ਦਿੱਤਾ ਗਿਆ ਸੀ ਉਸੇ ਤਰ੍ਹਾਂ ਜਲੰਧਰ ਵਿੱਚ ਨਾਈਟ ਕਰਫ਼ਿਊ ਦੌਰਾਨ ਜਦੋਂ ਇੱਕ ਪੁਲਿਸ ਇੰਸਪੈਕਟਰ ਨੇ ਕੁੱਝ ਨੌਜਵਾਨਾਂ ਨੂੰ ਰੋਕਿਆ ਤਾਂ ਉਨ੍ਹਾਂ ਨੇ ਇੰਸਪੈਕਟਰ ਭਗਵੰਤ ਸਿੰਘ ‘ਤੇ ਹਮਲਾ ਕਰ ਦਿੱਤਾ ਅਤੇ AK-47 ਖੋਣ ਦੀ ਕੋਸ਼ਿਸ਼ ਕੀਤੀ
ਹਮਲਾਵਰ ਨੇ ਕਿਹਾ ਕੀ ਮੈਂ ਨੇਵੀ ਦਾ ਅਫ਼ਸਰ ਹਾਂ
ਇੰਸਪੈਕਟਰ ਭਗਵੰਤ ਸਿੰਘ ਨੇ ਕਿਹਾ ਕੀ ਉਹ ਨਾਈਟ ਕਰਫਿਊ ਦੌਰਾਨ ਡਿਉਟੀ ‘ਤੇ ਸੀ, ਤਕਰੀਬਨ 2 ਵਜੇ ਮਾਤਾ ਰਾਣੀ ਚੌਕ ਦੇ ਨਜ਼ਦੀਕ ਆਏ ਤਾਂ 3-4 ਮੁੰਡੇ ਖੜੇ ਹੋਏ ਮਿਲੇ, ਇਹ ਵੇਖ ਕੇ ਉਨ੍ਹਾਂ ਨੇ ਟੋਕਿਆ ਅਤੇ ਕਿਹਾ ਕੀ ਕਰਫ਼ਿਊ ਲੱਗਿਆ ਹੈ ਤਾਂ ਇੱਥੇ ਕੀ ਕਰ ਰਹੇ ਹੋ ? ਉਨ੍ਹਾਂ ਵਿੱਚੋਂ ਇੱਕ ਨੇ ਕਿਹਾ ਕੀ ਉਹ ਨੇਵੀ ਅਫ਼ਸਰ ਹੈ, ਦੂਜੇ ਨੇ ਕਿਹਾ ਤੇਰੀ ਜ਼ੁਰਤ ਕੀ ਹੈ ਸਾਨੂੰ ਰੋਕੇ, ਇੰਸਪੈਕਰਟ ਭਗਵੰਤ ਨੇ ਕਿਹਾ ਇਹ ਉਨ੍ਹਾਂ ਦੀ ਡਿਊਟੀ ਹੈ ਤਾਂ ਮੁਲਜ਼ਮਾਂ ਨੇ ਇੰਸਪੈਕਟਰ ਦੇ ਮੂੰਹ ‘ਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ ਜਿਸ ਦੀ ਵਜ੍ਹਾਂ ਕਰਕੇ ਨੱਕ ਵਿੱਚੋਂ ਖ਼ੂਨ ਆਉਣਾ ਸ਼ੁਰੂ ਹੋ ਗਿਆ ਫਿਰ ਮੁਲਜ਼ਮਾਂ ਨੇ ਭਗਵੰਤ ਸਿੰਘ ਦੀ ਛਾਤੀ ਅਤੇ ਲੱਤਾ ‘ਤੇ ਮਾਰਨਾ ਸ਼ੁਰੂ ਕਰ ਦਿੱਤਾ ਨਾਲ ਮੌਜੂਦ ਹਲਵਦਾਰਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ AK-47 ਖੋਣ ਦੀ ਕੋਸ਼ਿਸ ਕੀਤੀ, ਪੁਲਿਸ ਨੇ 2 ਬਦਮਾਸ਼ਾਂ ਨੂੰ ਫੜ ਲਿਆ ਹੈ ਬਾਕੀ ਦੀ ਤਲਾਸ਼ ਕੀਤੀ ਜਾ ਰਹੀ ਹੈ,ਇਸ ਤੋਂ ਬਾਅਦ ਹੁਣ ਇੰਸਪੈਕਰਟ ਨੂੰ ਇਲਾਜ ਦੇ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਇਸ ਵਾਰਦਾਤ ਤੋਂ ਬਾਅਦ ACP ਹਰਵਿੰਦਰ ਸਿੰਘ ਭੱਲਾ ਮੌਕੇ ‘ਤੇ ਪਹੁੰਚ ਗਏ ਅਤੇ ਭਗਵੰਤ ਸਿੰਘ ਦਾ ਹਸਪਤਾਲ ਪਹੁੰਚਕੇ ਹਾਲ ਜਾਣਿਆ
ਮੁਲਜ਼ਮਾਂ ਖਿਲਾਫ਼ ਕੇਸ ਦਰਜ
ਪੁਲਿਸ ਨੇ ਜਿੰਨਾਂ 2 ਮੁਲਜ਼ਮਾਂ ਨੂੰ ਫੜਿਆ ਹੈ ਉਨ੍ਹਾਂ ਖਿਲਾਫ਼ ਸਰਕਾਰੀ ਡਿਊਟੀ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਦੀ ਵਰਦੀ ‘ਤੇ ਹੱਥ ਪਾਉਣ ਅਤੇ ਹਮਲਾ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ
PUNJAB




INDIA








WORLD









