ਮੋਗਾ, 22 ਅਪ੍ਰੈਲ (ਪ.ਪ.) : ਪੰਜਾਬ ਵਿੱਚ ਕਣਕ ਦੀ ਖਰੀਦ ਵੇਲੇ ਆਉਂਦੀ ਬਾਰਦਾਨੇ ਦੀ ਮੁਸ਼ਕਿਲ ਨੂੰ ਦੇਖ ਵਿਰੋਧੀ ਸਿਆਸੀ ਪਾਰਟੀਆਂ ਨੇ ਆਪਣਾ ਮੈਦਾਨ ਬਣਾਉਣਾ ਸ਼ੁਰੂ ਕਰ ਦਿੱਤਾ ਹੈ । ਇਸੇ ਤਹਿਤ ਹੀ ਅੱਜ ਗੋਨਿਆਣਾ ਤੋਂ ਵਿਸ਼ੇਸ਼ ਤੌਰ ਤੇ ਸੁਖਬੀਰ ਸਿੰਘ ਬਾਦਲ ਬਾਘਾਪੁਰਾਣਾ ਵਿਚਦੀ ਲੰਗਦੇ ਹੋਏ ਮੋਗਾ ਪਹੁੰਚੇ, ਜਿੱਥੇ ਉਨ੍ਹਾਂ ਮੋਗਾ ਦੀ ਦਾਣਾ ਮੰਡੀ ਵਿੱਚ ਕਿਸਾਨਾਂ ਨਾਲ ਗੱਲਬਾਤ ਕੀਤੀ ਉਥੇ ਹੀ ਬਾਘਾਪੁਰਾਣਾ ਵਿੱਚ ਰੁਕਣਾ ਉਨ੍ਹਾਂ ਮੁਨਾਸਿਫ਼ ਨਹੀਂ ਸਮਝਿਆ । ਕਿਸਾਨਾਂ ਨੇ ਸੁਖਬੀਰ ਬਾਦਲ ਨੂੰ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਦੇ ਮਾੜੇ ਖਰੀਦ ਪ੍ਰਬੰਧਾਂ ਤੋਂ ਜਾਣੂ ਕਰਵਾਇਆ ਕਿ ਉਹ ਕਿਸ ਤਰ੍ਹਾਂ ਪਿਛਲੇ ਕਈ ਦਿਨਾਂ ਤੋਂ ਮੰਡੀ ਵਿੱਚ ਖੱਜਲ ਖੁਆਰ ਹੋ ਰਹੇ ਹਨ ਤੇ ਬਾਰਦਾਨੇ ਦੀ ਭਾਰੀ ਘਾਟ ਕਾਰਨ ਫਸਲ ਮੰਡੀਆਂ ਵਿੱਚ ਰੁਲ਼ ਰਹੀ ਹੈ । ਬਾਦਲ ਨੇ ਉੱਚ ਅਧਿਕਾਰੀਆਂ ਨਾਲ ਟੈਲੀਫ਼ੋਨ ਤੇ ਗੱਲ ਕਰਕੇ ਖਰੀਦ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਨੂੰ ਕਿਹਾ ਤੇ ਕਿਸਾਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਹਰ ਸਮੇਂ ਉਹਨਾਂ ਦੇ ਨਾਲ ਖੜ੍ਹਾ ਹੈ। ਇਸ ਮੌਕੇ ਬਰਜਿੰਦਰ ਸਿੰਘ ਮੱਖਣ ਬਰਾੜ ਵਿਸ਼ੇਸ਼ ਤੌਰ ਤੇ ਮਜੂਦ ਰਹੇ।
ReplyForward |