ਕੈਨੇਡਾ : ਕੈਨੇਡਾ ਸਰਕਾਰ ਨੇ ਕੋਵਿਡ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੇ ਯਾਤਰੀਆਂ ‘ਤੇ 30 ਦਿਨਾਂ ਲਈ ਕੈਨੇਡਾ ਦਾਖਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਐਲਾਨ ਟਰਾਂਸਪੋਰਟ ਮੰਤਰੀ ਉਮਰ ਅਲਗਾਬਰਾ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਕੀਤਾ। ਇਹ ਰੋਕ ਅੱਜ ਰਾਤ 11.30 ਵਜੇ ਲਾਗੂ ਹੋ ਜਾਵੇਗੀ। ਕਿਉਂਕਿ ਦੋਵੇਂ ਦੇਸ਼ਾਂ ਵਿਚ ਕੋਵਿਡ -19 ਵਧਣ ਦੇ ਮਾਮਲੇ ਹਨ।
ਅਲਗਾਬਰਾ ਨੇ ਦੱਸਿਆ ਕਿ “ਭਾਰਤ ਅਤੇ ਪਾਕਿਸਤਾਨ ਤੋਂ ਕੈਨੇਡਾ ਆਉਣ ਵਾਲੇ ਹਵਾਈ ਯਾਤਰੀਆਂ ਵਿਚ ਕੋਵਿਡ -19 ਦੇ ਵੱਧ ਤੋਂ ਵੱਧ ਮਾਮਲਿਆਂ ਦਾ ਪਤਾ ਲੱਗਿਆ ਹੈ। ਮੈਂ 30 ਦਿਨਾਂ ਲਈ ਕੈਨੇਡਾ ਅਤੇ ਕੈਨੇਡਾ ਵਿਚ ਆਉਣ ਵਾਲੀਆਂ ਸਾਰੀਆਂ ਵਪਾਰਕ ਅਤੇ ਨਿੱਜੀ ਯਾਤਰੀਆਂ ਦੀਆਂ ਉਡਾਣਾਂ ਨੂੰ 30 ਦਿਨਾਂ ਲਈ ਬੈਨ ਕਰ ਰਿਹਾ ਹਾਂ।
ਇਹ ਪਾਬੰਦੀ ਪ੍ਰਾਈਵੇਟ ਤੇ ਕਮਰਸ਼ੀਅਲ ਯਾਤਰੀ ਉਡਾਣਾਂ ‘ਤੇ ਰਹੇਗੀ। ਇੱਥੋਂ ਤੱਕ ਕਿ ਇਨਡਾਇਰੈਕਟ ਫਲਾਈਟ ਜ਼ਰੀਏ ਇਨ੍ਹਾਂ ਦੇਸ਼ਾਂ ਤੋਂ ਕੈਨੇਡਾ ਪਹੁੰਚਣ ਵਾਲੇ ਯਾਤਰੀਆਂ ਦੀ ਕੋਵਿਡ ਰਿਪੋਰਟ ਨੈਗੇਟਿਵ ਹੋਣ ਚਾਹੀਦੀ ਹੈ। ਅਜਿਹੇ ‘ਚ ਕੈਨੇਡਾ ਤੋਂ ਭਾਰਤ ਤੇ ਪਾਕਿਸਤਾਨ ਵਾਪਸ ਆਏ ਯਾਤਰੀਆਂ ਦੀਆਂ ਮੁਸ਼ਕਿਲਾਂ ਇਕ ਵਾਰ ਫਿਰ ਤੋਂ ਵਧ ਗਈਆਂ ਹਨ।
ਕਿਉਂਕਿ ਬਹੁਤ ਸਾਰੇ ਪਰਵਾਸੀ ਵਿਆਹਾਂ ਦਾ ਸੀਜ਼ਨ ਹੋਣ ਕਾਰਨ ਤੇ ਹੋਰ ਕੰਮਕਾਜ਼ ਲਈ ਆਪਣੇ ਦੇਸ਼ ਵਾਪਸ ਆਏ ਹੋਏ ਹਨ। ਹੁਣ ਕੈਨੇਡਾ ਸਰਕਾਰ ਵੱਲੋਂ ਲਾਈਆਂ ਤਾਜ਼ਾ ਪਾਬੰਦੀਆਂ ਨੇ ਉਨ੍ਹਾਂ ਦੀ ਚਿੰਤਾ ਫਿਰ ਤੋਂ ਵਧਾ ਦਿੱਤੀ ਹੈ। ਪਿਛਲੇ ਸਾਲ ਵੀ ਕੋਰੋਨਾ ਵਾਇਰਸ ਕਾਰਨ ਹਵਾਈ ਯਾਤਰਾ ‘ਤੇ ਰੋਕ ਲੱਗ ਗਈ ਸੀ। ਉਸ ਵੇਲੇ ਕੈਨੇਡਾ ਨੇ ਸਪੈਸ਼ਲ ਉਡਾਣਾਂ ਰਾਹੀਂ ਆਪਣੀ ਨਾਗਰਿਕਾਂ ਨੂੰ ਕੱਢਿਆ ਸੀ।
ਦਰਅਸਲ ਬੀਤੀ 21 ਮਾਰਚ ਤੋਂ ਲੈ ਕੇ 6 ਅਪ੍ਰੈਲ ਤੱਕ 121 ਫ਼ਲਾਈਟਾਂ ਅਜਿਹੀਆਂ ਟੋਰਾਂਟੋ ਪੁੱਜੀਆਂ ਹਨ, ਜਿਨ੍ਹਾਂ ਵਿੱਚ ਕੋਵਿਡ ਦੇ ਮਰੀਜ਼ ਸਨ। ਉਨ੍ਹਾਂ ਵਿੱਚੋਂ 42 ਉਡਾਣਾਂ ਇਕੱਲੇ ਦਿੱਲੀ ਤੋਂ ਆਈਆਂ ਸਨ। ਕੈਨੇਡੀਅਨ ਸਿਹਤ ਮਾਹਿਰਾਂ ਅਨੁਸਾਰ ਕੋਵਿਡ ਦੀ B.1.617 ਕਿਸਮ ਦੇ ਮਰੀਜ਼ ਭਾਰਤ ‘ਚ ਵੱਡੇ ਪੱਧਰ ਉੱਤੇ ਫੈਲ ਰਹੇ ਹਨ। ਉੱਧਰ ਸਟੈਨਫ਼ੋਰਡ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਅਮਰੀਕਾ ਦੇ ਸਾਨ ਫ਼੍ਰਾਂਸਿਸਕੋ ਬੇਅ ਇਲਾਕੇ ਵਿੱਚ ਵੀ B.1.617 ਦੇ ਪੰਜ ਮਾਮਲਿਆਂ ਦਾ ਪਤਾ ਲਾਇਆ ਹੈ।
ਹੁਣ ਸਵਾਲ ਇਹ ਉੱਠਦਾ ਹੈ ਕਿ ਪਿਛਲੇ ਸਮੇਂ ਤੋਂ ਲਗਾਤਾਰ ਕੈਨੇਡਾ ਨੇ ਬਹੁਤ ਸਾਰੇ ਸਟੱਡੀ ਵੀਜ਼ੇ ਦਿਤੇ ਹਨ ਅਤੇ ਹੁਣ ਜਿਨ੍ਹਾਂ ਵਿਦਿਆਰਥੀਆਂ ਨੇ ਕੈਨੇਡਾ ਸਟੱਡੀ ਵੀਜ਼ੇ ਲਈ ਲੱਖਾਂ ਰੁਪਏ ਦਿੱਤੇ ਹਨ, ਉਨ੍ਹਾਂ ਦਾ ਕੀ ਹੋਵੇਗਾ ਕਿਉਕਿ ਕੋਰੋਨਾ ਦੀ ਵਜ੍ਹਾਂ ਕਰਕੇ ਕੈਨੇਡਾ 30 ਦਿਨਾਂ ਲਈ ਭਾਰਤੀਆਂ ਨੂੰ ਬੈਨ ਕਰ ਰਿਹਾ ਹੈ ਅਤੇ ਅੱਗੇ ਵੀ ਕੁੱਝ ਕਿਹਾ ਨਹੀਂ ਜਾ ਸ਼ਕਦਾ।
ਇਸ ਦਾ ਸਿੱਧਾ ਪ੍ਰਭਾਵ ਵਿਦਿਆਰਥੀਆ ਅਤੇ ਇਮੀਗ੍ਰਸ਼ੇਨ ਉੱਤੇ ਪਵੇਗਾਂ। ਹਲਾਂਕਿ, ਅੰਦਾਜੇ ਮੁਤਾਬਕ ਔਸਤਨ 2 ਲੱਖ ਲੋਕ ਹਰ ਸਾਲ ਕੈਨੇਡਾ ਪਾੜ੍ਹਾਈ ਕਰਨ ਜਾਕੇ ਹਨ। ਇਸ ਦਾ ਸ਼ਭ ਤੋਂ ਵੱਡਾ ਕਾਰਨ ਇਹ ਵੀ ਇਹ ਕਿ ਕਈ ਵਿਦੇਸ਼ੀ ਕੰਨਟਰੀਆਂ ਤੋਂ ਸਸਤਾ ਅਤੇ ਜਲਦੀ ਪੱਕਾ ਕਰਨ ਵਿਚ ਸਹਾਇਕ ਹੈ। ਪਿਛਲੇ ਸਾਲ ਤੋਂ ਕੈਨੇਡਾ ਨੇ ਸਾਰੇ ਸਟੱਡੀ ਵੀਜ਼ੇ ਪ੍ਰੋਵਾਈਡ ਕਰਵਾਏ ਅਤੇ ਬਹੁਤੇ ਸਾਰੇ ਵਿਦਿਆਰਥੀਆਂ ਨੂੰ ਪੱਕਾ ਵੀ ਕੀਤਾ।