ਕੈਬਨਿਟ ਮੀਟਿੰਗ ਦੌਰਾਨ ਸੁਖਜਿੰਦਰ ਰੰਧਾਵਾ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਚੀਫ਼ ਸੁਨੀਲ ਜਾਖੜ ਨੇ ਮੁਖ ਮੰਤਰੀ ਨੂੰ ਸੌੰਪੀਆ ਸੀ ਅੱਜ ਅਸਤੀਫ਼ਾ।
ਸੂਤਰਾਂ ਮੁਤਾਬਿਕ ਬੇਅਦਬੀ ਤੇ ਗੋਲੀਕਾਂਡ ਮਾਮਲੇ ਉੱਤੇ ਮੀਟਿੰਗ ਦੌਰਾਨ ਹੋਈ ਸੀ ਤਲਖ਼ੀ।
ਉਥੇ ਹੀ ਮੁੱਖ ਮੰਤਰੀ ਨੇ ਦੋਨਾਂ ਦੇ ਅਸਤੀਫ਼ਾ ਫਾੜ ਕੇ ਸੁੱਟੇ।
ਸੁਨੀਲ ਜਾਖੜ ਦੇ ਸੇਕ੍ਰੇਟਰੀ ਨੇ ਅਸਤੀਫ਼ੇ ਦੀ ਗੱਲ ਨੂੰ ਨਕਾਰਦੇ ਹੋਏ ਕਿਹਾ ਕਿ ਅਜਿਹਾ ਹੁੰਦਾ ਤਾਂ ਸੁਨੀਲ ਜਾਖੜ ਜਿਨ੍ਹਾਂ ਨੇ ਮੀਟਿੰਗ ਤੋਂ ਬਾਹਰ ਆਕੇ ਪ੍ਰੈਸ ਨਾਲ ਗੱਲ ਬਾਤ ਕੀਤੀ ਸੀ, ਇਸ ਗੱਲ ਦਾ ਵੀ ਖੁਲਾਸਾ ਆਪ ਹੀ ਕਰਨਾ ਸੀ।