ਚੰਡੀਗੜ੍ਹ : ਪੰਜਾਬ ਸਰਕਾਰ ਨੇਕੋਰੋਨਾ ਮਹਾਂਮਾਰੀ ਨੂੰ ਦੇਖਦਿਆਂ ਨਵੀਂਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਪੰਜਾਬ ਸਰਕਾਰ ਨੇ ਸੂਬੇ ਵਿਚ ਨਾਈਟ ਕਰਫਿਊ ਦੇ ਸਮੇਂ ਵਿਚ ਦੋ ਘੰਟੇ ਦਾ ਵਾਧਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹਫ਼ਤੇ ਦੇ ਅਖੀਰਲੇ ਦਿਨਾਂ ਵਿਚ ਲੌਕਡਾਊਨ ਲੱਗੇਗਾ। ਇਸ ਦੇ ਇਲਾਵਾ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਐਂਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਸਭ ਕੁੱਝ ਬੰਦ ਰਹੇਗਾ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਨਾਈਟ ਕਰਫਿਊ ਦਾ ਸਮਾਂ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਕਰ ਦਿੱਤਾ ਹੈ ,ਜਦਕਿ ਪਹਿਲਾਂ ਰਾਤ 8 ਵਜੇ ਤੋਂ 5 ਵਜੇ ਤਕ ਸੀ। ਇਸ ਦਾ ਕਾਰਨ ਕੰਮਾਂਕਾਰ ਲੋਕ 6 ਵਜੇ ਤੋਂ ਪਹਿਲਾਂ ਆਪਣੇ ਘਰ ਪਹੁੰਚ ਸਕਣ। ਇਸ ਦੌਰਾਨ ਆਵਾਜਾਈ ਬੰਦ ਰਹੇਗੀ। ਦੁਕਾਨਾਂ ਬੰਦ ਕਰਨ ਦਾ ਸਮਾਂ ਸ਼ਾਮ 5 ਵਜੇ ਕਰ ਦਿੱਤਾ ਗਿਆ ਹੈ ਤੇ ਰਾਤ 9 ਵਜੇ ਤੱਕ ਹੋਮ ਡਿਲੀਵਰੀ ਦੀ ਆਗਿਆ ਹੋਵੇਗੀ।
ਇਸ ਦੌਰਾਨ ਮੈਡੀਕਲ , ਦੁੱਧ ਵਾਲੀਆਂ ਦੁਕਾਨਾਂ , ਸਬਜ਼ੀਆਂ ਅਤੇ ਫ਼ਲਾਂ ਵਾਲੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ। ਇਸ ਦੇ ਨਾਲ ਹੀ ਵੀਕਐਂਡ ਕਰਫ਼ਿਊ ਸ਼ਨੀਵਾਰ ਸਵੇਰੇ 5 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 5 ਵਜੇ ਤਕ ਜਾਰੀ ਰਹੇਗਾ। ਹਾਲਾਂਕਿ ਹੋਰ ਲੋੜੀਂਦੀਆਂ ਸੇਵਾਵਾਂ ਨੂੰ ਕਰਫਿਊ ਤੋਂ ਬਾਹਰ ਰੱਖਿਆ ਗਿਆ ਹੈ। ਸਾਰੇ ਪ੍ਰਾਈਵੇਟ ਦਫ਼ਤਰਾਂ ਅਤੇ ਸਰਵਿਸ ਇੰਡਸਟਰੀ ਨੂੰ ਘਰੋਂ ਕੰਮ ਕਰਨ ਦੇ ਹੁਕਮ ਦਿੱਤੇ ਗਏ ਹਨ।
ਗਰਭਵਤੀ ਮਹਿਲਾਵਾਂ ਅਤੇ ਸਾਹ ਦੇ ਰੋਗਾਂ ਤੋਂ ਪੀੜਤ ਵਿਅਕਤੀਆਂ ਨੂੰ ਘਰ ਤੋਂ ਹੀ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਂ। 50 ਫ਼ੀਸਦ ਸਟਾਫ਼ ਕਰਮਚਾਰੀ ਫ਼ੋਨ ਕਾਲਾਂ ‘ਤੇ ਦਫ਼ਤਰ ਵਿੱਚ ਅਧਿਕਾਰਤ ਕੰਮ ਲਈ ਬੁਲਾਏ ਜਾਣ ,ਉਪਲੱਬਧ ਹੋਣਾ ਯਕੀਨੀ ਬਣਾਉਣਗੇ। ਜੇ ਕੋਈ ਕਰਮਚਾਰੀ ਛੁੱਟੀ ‘ਤੇ ਚੱਲ ਰਿਹਾ ਹੈ ਤਾਂ ਉਸ ਵੱਲੋਂ ਆਪਣੀ ਬ੍ਰਾਂਚ ਸੁਪਰਡੈਂਟ ਨੂੰ ਪਹਿਲਾਂ ਸੂਚਿਤ ਕੀਤਾ ਜਾਵੇਗਾ ਤਾਂ ਜੋ ਦਫ਼ਤਰ ਦਾ ਕੰਮ ਸੁਚਾਰੂ ਢੰਗ ਨਾਲ ਚਲਾਇਆ ਜਾਵੇ।
ਇਨ੍ਹਾਂ ਗਾਈਡਲਾਈਜ਼ ਮੁਤਾਬਕਇਹ ਸੇਵਾਵਾਂ ਨੂੰ ਮਿਲੀ ਇਜਾਜ਼ਤ ,ਇਸ ਦੌਰਾਨ ਮੈਡੀਕਲ ਦੁਕਾਨਾਂ, ਦੁੱਧ, ਡੇਅਰੀ ਪ੍ਰੋਡਕਟਸ, ਸਬਜ਼ੀ, ਫਲ ਆਦਿ ਨੂੰ ਛੋਟ ਦਿੱਤੀ ਗਈ ਹੈ। ,ਉਦਯੋਗਿਕ ਕਾਰਖਾਨੇ ਜਿੱਥੇ 24 ਘੰਟੇ ਸ਼ਿਫਟਾਂ ਲੱਗਦੀਆਂ ਹਨ, ਖੁੱਲ੍ਹੇ ਰਹਿਣਗੇ।,ਬੱਸ , ਟ੍ਰੇਨ, ਹਵਾਈ ਯਾਤਰੀਆਂ ਦੀ ਆਵਾਜਾਈ ਨੂੰ ਰਾਹਤ ਮਿਲੇਗੀ।,ਉਸਾਰੀ ਦਾ ਕੰਮ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿਚ ਜਾਰੀ ਰਹੇਗਾ।