ਮੋਗਾ 11 ਅਗਸਤ (ਪ.ਪ.) : ਲੋਕਾਂ ਦੇ ਘਰਾਂ ਵਿਚ ਤਾਂ ਪਾੜ ਲਗਾ ਕੇ ਚੋਰੀਆਂ ਹੁੰਦੀਆਂ ਆਪਾਂ ਆਮ ਹੀ ਸੁਣੀਆਂ ਹੋਣਗੀਆਂ ਪ੍ਰੰਤੂ ਥਾਣੇ ਦੀ ਹਵਾਲਾਤ ਵਿਚ ਬੰਦ ਚੋਰਾਂ ਵਲੋਂ ਥਾਣੇ ਵਿੱਚ ਹੀ ਪਾੜ ਲਾਉਣ ਦੀ ਘਟਨਾ ਸ਼ਾਇਦ ਤੁਸੀਂ ਪਹਿਲੀ ਵਾਰ ਸੁਣੀ ਹੋਵੇਗੀ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੋਗਾ ਪੁਲਿਸ ਵਲੋਂ ਬਾਈਕ ਚੋਰਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ ਜਿਸ ਕਰਕੇ ਉਨ੍ਹਾਂ ਨੂੰ ਹਵਾਲਾਤ ਵਿਚ ਬੰਦ ਕਰਕੇ ਰੱਖਿਆ ਹੋਇਆ ਸੀ। ਤੇ ਮੌਕੇ ਦਾ ਫਾਇਦਾ ਚੁੱਕਦਿਆਂ ਹੋਇਆ ਉਕਤ ਚੋਰਾਂ ਨੇ ਥਾਣੇ ਦੀ ਕੰਧ ਨੂੰ ਪਾੜ ਲਗਾ ਕੇ ਉਥੋਂ ਭੱਜਣ ਵਿਚ ਸਫਲਤਾ ਹਾਸਿਲ ਕੀਤੀ। ਪੁਲਿਸ ਦੁਆਰਾ ਉਕਤ ਚੋਰਾਂ ਦੀ ਭਾਲ ਵੱਖ ਵੱਖ ਟੀਮਾਂ ਬਣਾਕੇ ਕੀਤੀ ਜਾ ਰਹੀ ਹੈ।
PUNJAB




INDIA








WORLD










