ਬਾਘਾਪੁਰਾਣਾ 11 ਅਗਸਤ (ਪ.ਪ.) : ਹਰਮਨਬੀਰ ਸਿੰਘ ਗਿੱਲ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸ਼ਾ ਨਿਰਦੇਸ਼ ਹੇਠ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਬਾਘਾ ਪੁਰਾਣਾ ਵੱਲੋਂ ਗਲਤ ਅਨਸਰਾ ਵਿਰੁੱਧ ਚਲਾਈ ਗਈ ਮੁਹਿੰਮ ਤਾਹਿਤ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਏ.ਐਸ.ਆਈ. ਤਰਸੇਮ ਸਿੰਘ ਸੀ.ਆਈ.ਏ ਸਟਾਫ ਬਾਘਾ ਪੁਰਾਣਾ ਨੇ ਮੁਖਬਰੀ ਦੇ ਅਧਾਰ ਤੇ ਪਿੰਡ ਲੰਘੇਆਣਾ ਤੋ ਮੋਟਰਸਾਈਕਲ ਨੰਬਰੀ PB03 – AG – 7213 ਮਾਰਕਾ ਪਲਟੀਨਾ ਤੇ ਸਵਾਰ ਹੋ ਕਿ ਆ ਰਹੇ ਲਖਵੀਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਹਰੀਏ ਵਾਲਾ ਜਿਲਾ ਮੋਗਾ ਨੂੰ ਕਾਬੂ ਕਰਕੇ ਉਸ ਪਾਸੋ 50 ਹਜਾਰ ਦੇ ਦੋ ਦੋ ਹਜ਼ਾਰ ਦੇ 25 ਨੋਟ ਬਰਾਮਦ ਕੀਤੇ। ਜਿਸ ਤਹਿਤ ਮੁਕੱਦਮਾ ਨੰਬਰ 168 ਮਿਤੀ 10-08-2021 ਅ / ਧ 489A , 4895,489C489D IPC ਥਾਣਾ ਬਾਘਾਪੁਰਾਣਾ ਵਿਖੇ ਰਜਿਸਟਰ ਕੀਤਾ ਗਿਆ । ਏ.ਐਸ.ਆਈ ਤਰਸੇਮ ਸਿੰਘ ਬਰਾੜ ਨੇ ਦੱਸਿਆ ਕਿ ਉਕਤ ਦੋਸੀ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ।
PUNJAB




INDIA








WORLD










