ਅੰਮ੍ਰਿਤਸਰ: ਪੁਲਿਸ ਨੇ ਰਾਣਾ ਕੰਦੋਵਾਲੀਆ ਦੇ ਕਤਲ ਕੇਸ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਡੀ ਸੀ ਪੀ ਮੁਖਵਿੰਦਰ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕੇ ਜੋ ਪਿਛਲੇ ਦਿਨੀਂ ਰਾਣਾ ਕੰਦੋਵਾਲੀਆ ਦਾ ਕਤਲ ਹੋ ਗਿਆ ਸੀ ਉਸ ਦੀ ਗੁੱਥੀ ਸੁਲਝਾ ਲਈ ਹੈ । ਤੇ ਮੁੱਖ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ । ਪੁਲਿਸ ਦਾ ਕਹਿਣਾ ਹੈ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਗੋਲਡੀ ਨਾਲ ਮਿਲ ਕੇ ਮਹੀਨਾ ਪਹਿਲਾਂ ਪਲਾਨਿੰਗ ਸ਼ੁਰੂ ਕੀਤੀ ਸੀ।
ਵਾਰਦਾਤ ਲਈ ਤਿੰਨ ਬੰਦੇ ਗੋਲਡੀ ਨੇ ਮੁੱਹਈਆ ਕਰਵਾਏ ਤੇ ਤਿੰਨ ਬੰਦੇ ਜੱਗੂ ਨੇ ਦਿੱਤੇ ਸੀ। ਦੋ ਸ਼ੂਟਰ ਹਰਿਆਣਾ ਤੋਂ ਸਨ ਜਿਨ੍ਹਾਂ ਨੂੰ ਗੋਲਡੀ ਨੇ ਬੁਲਾਇਆ ਸੀ। ਮੁੱਖ ਸ਼ੂਟਰ ਹੈਪੀ ਤੇ ਗੁਰਪ੍ਰੀਤ ਗੋਪੀ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਨੂੰ ਗੱਗੜਭਾਣਾ ਤੋਂ ਗ੍ਰਿਫਤਾਰ ਕੀਤਾ ਹੈ।
ਪੁਲਿਸ ਮੁਤਾਬਕ ਮੁਲਜ਼ਮਾਂ ਨੇ ਮੰਨਿਆ ਹੈ ਕਿ ਰਾਣਾ ‘ਤੇ ਦੋ ਵਾਰ ਪਹਿਲਾਂ ਵੀ ਹਮਲੇ ਦੀ ਕੋਸ਼ਿਸ਼ ਕੀਤੀ ਗਈ ਸੀ। ਅਖੀਰ ਉਹ ਤੀਜੀ ਵਾਰੀ ਕਾਮਯਾਬ ਹੋ ਗਏ।
PUNJAB




INDIA








WORLD










