ਚੰਡੀਗੜ੍ਹ 12 ਅਗਸਤ (ਪ.ਪ.) :ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਇਥੇ ਪਾਕਿਸਤਾਨ ਵਾਲੇ ਪਾਸਿਓਂ ਨਸ਼ੇ ਦੀ ਆਮਦ ਬਹੁਤ ਵੱਡੀ ਮਾਤਰਾ ਵਿਚ ਹੁੰਦੀ ਹੈ ਤੇ ਇਸ ਨੂੰ ਨੱਥ ਪਾਉਣ ਲਈ ਪੰਜਾਬ ਸਰਕਾਰ ਵਲੋਂ ਇਕ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕੀਤਾ ਸੀ ਜਿਸਦੇ ਮੁਖੀ ਹਰਪ੍ਰੀਤ ਸਿੰਘ ਨੂੰ ਲਗਾਇਆ ਗਿਆ ਸੀ ਪਿਛਲੇ ਦਿਨਾਂ ਤੋਂ ਗ੍ਰਿਹ ਮੰਤਰਾਲੇ ਦੇ ਅਧਿਕਾਰੀਆਂ ਦੁਆਰਾ ਉਕਤ ਨਸ਼ੇ ਦੀ ਰੋਕ ਥਾਮ ਸਬੰਧੀ ਐਸ.ਟੀ.ਐਫ ਮੁਖੀ ਨੂੰ ਤਲਬ ਕਰਕੇ ਜਵਾਬ ਮੰਗਿਆ ਸੀ ਕਿ ਐਸ.ਟੀ.ਐਫ ਨੂੰ ਹੁਣ ਤੱਕ ਕਿੰਨਾ ਕ ਨਸ਼ੇ ਨੂੰ ਰੋਕਣ ਵਿਚ ਕੰਮ ਕੀਤਾ ਹੈ ਜਿਸਦਾ ਅੱਜ ਹਰਪ੍ਰੀਤ ਸਿੰਘ ਨੇ ਠੋਕਵਾਂ ਜਵਾਬ ਦਿੰਦਿਆਂ ਕਿਹਾ ਕਿ ਉਹ ਮਾਣਯੋਗ ਹਾਈਕੋਰਟ ਦੇ ਨਿਰਦੇਸ਼ਾਂ ਮੁਤਾਬਿਕ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ ਤੇ ਕੋਈ ਵੀ ਐਸ.ਟੀ.ਐਫ. ਦੀ ਕਾਰਗੁਜ਼ਾਰੀ ਉੱਪਰ ਸਵਾਲ ਨਹੀਂ ਚੱਕ ਸਕਦਾ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਲਗਾਤਾਰ ਇਸ ਮਾਮਲੇ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਹਾਈਕੋਰਟ ਦੇ ਹੁਕਮਾਂ ਦੇ ਮੁਤਾਬਕ ਹੀ ਕਾਰਵਾਈ ਕੀਤੀ ਜਾ ਰਹੀ ਹੈ. ਇਸ ਲਈ ਐਸ.ਟੀ.ਐਫ ਉੱਤੇ ਕਿਸੇ ਵੀ ਤਰ੍ਹਾਂ ਦੇ ਦੋਸ਼ ਲਗਾਉਣਾ ਜਾਂ ਫਿਰ ਸਵਾਲ ਚੁੱਕਣਾ ਗਲਤ ਹੈ. ਆਪਣੇ ਜਵਾਬ ਦੇ ਵਿੱਚ ਹਰਪ੍ਰੀਤ ਸਿੰਘ ਸਿੱਧੂ ਨੇ ਹਾਈ ਕੋਰਟ ਦੇ ਹੁਕਮਾਂ ਦੀ ਕਾਪੀ ਵੀ ਨਾਲ ਭੇਜੀ ਹੈ. ਹਾਲਾਂਕਿ ਹਰਪ੍ਰੀਤ ਸਿੰਘ ਸਿੱਧੂ ਇਸ ਬਾਰੇ ਕੁੱਝ ਵੀ ਬੋਲਣ ਲਈ ਤਿਆਰ ਨਹੀਂ ਹਨ.ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਐਸ.ਟੀ.ਐਫ ਨੇ ਗ੍ਰਹਿ ਵਿਭਾਗ ਨੂੰ ਜਵਾਬ ਦੇ ਦਿੱਤਾ ਹੈ. ਕਾਬਿਲੇਗੌਰ ਹੈ ਕਿ ਗ੍ਰਹਿ ਵਿਭਾਗ ਵਿਚ ਕੁਝ ਦਿਨ ਪਹਿਲਾਂ ਐਸ.ਟੀ.ਐਫ ਨੂੰ ਇੱਕ ਪੱਤਰ ਲਿਖਿਆ ਸੀ ਅਤੇ ਸਵਾਲ ਖੜ੍ਹੇ ਕੀਤੇ ਸੀ ਕਿ ਪਿਛਲੇ 3 ਸਾਲਾਂ ਵਿੱਚ ਨਸ਼ਿਆਂ ਨਾਲ ਜੁੜੇ ਕੁਝ ਮਾਮਲਿਆਂ ‘ਚ ਐਸ.ਟੀ.ਐਫ ਨੇ ਕੁਝ ਵੀ ਨਹੀਂ ਕੀਤਾ। ਗ੍ਰਹਿ ਵਿਭਾਗ ਨੇ ਐਸ.ਟੀ.ਐਫ ਨੂੰ ਪੱਤਰ ਲਿਖ ਕੇ ਜਵਾਬ ਤਲਬ ਕੀਤਾ ਸੀ. ਜਾਣਕਾਰੀ ਦੇ ਮੁਤਾਬਿਕ ਹਰਪ੍ਰੀਤ ਸਿੰਘ ਸਿੱਧੂ ਨੇ ਆਪਣੇ ਪੱਤਰ ਵਿੱਚ ਐਸ.ਟੀ.ਐਫ ਵੱਲੋਂ ਕੀਤੇ ਜਾ ਰਹੇ ਕੰਮ ਉਤੇ ਸੰਤੁਸ਼ਟੀ ਜ਼ਾਹਰ ਕੀਤੀ ਅਤੇ ਕਿਸੇ ਵੀ ਮਾਮਲੇ ‘ਚ ਦੇਰੀ ਹੋਣ ਤੋਂ ਇਨਕਾਰ ਕੀਤਾ ਹੈ. ਦੱਸ ਦਈਏ ਕਿ ਗ੍ਰਹਿ ਵਿਭਾਗ ਦੇ ਐਡੀਸ਼ਨਲ ਚੀਫ ਸੈਕਰੇਟਰੀ ਅਨੁਰਾਗ ਨੇ ਐਸ.ਟੀ.ਐਫ ਨੂੰ ਪੱਤਰ ਲਿਖਿਆ ਸੀ ਅਤੇ ਕਿਹਾ ਸੀ ਕਿ ਜਿਨ੍ਹਾਂ ਦੇ ਨਾਮ ਐਸ.ਟੀ.ਐਫ ਦੀ ਜਾਂਚ ‘ਚ ਸਾਹਮਣੇ ਆਏ ਹਨ ਉਨ੍ਹਾਂ ‘ਤੇ ਹਾਲੇ ਤੱਕ ਕਾਰਵਾਈ ਕਿਉਂ ਨਹੀਂ ਹੋਈ?
PUNJAB




INDIA








WORLD










