2022 ਵਿਧਾਨ ਸਭਾ ਤੋਂ ਪਹਿਲਾਂ ਸਾਰੀਆਂ ਹੀ ਪਾਰਟੀਆਂ ਇੱਕ ਦੂਜੇ ਉਪਰ ਦੋਸ਼ ਲਾ ਕੇ ਆਪਣੇ ਆਪ ਨੂੰ ਪਾਕ ਸਾਫ ਸਿੱਧ ਕਰਨ ਤੇ ਤੁਲੀਆ ਹੋਇਆ ਹਨ ਤੇ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਜਿਵੇਂ ਕੇ ਸੁਖਬੀਰ ਬਾਦਲ ਆਮ ਹੀ ਆਪਣੀਆਂ ਰੈਲੀਆਂ ਵਿੱਚ ਮੌਕੇ ਦੇ ਅਫਸਰਾਂ ਨੂੰ ਸਰਕਾਰ ਆਉਣ ਤੇ ਕਾਰਵਾਈਆਂ ਕਰਨ ਦੀ ਧਮਕੀਆਂ ਦਿੰਦੇ ਸੁਣੇ ਜਾਂਦੇ ਹਨ । ਇਸ ਲੀਹ ਤੇ ਚਲਦਿਆਂ ਸਿੱਧੂ ਵੀ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਤੇ ਪਟਾ ਫੇਰਨ ਵਰਗੇ ਲਫਜਾਂ ਦੀ ਵਰਤੋਂ ਕਰ ਰਿਹਾ ਹੈ । ਸਿੱਧੂ ਬਾਦਲ ਪਰਿਵਾਰ ਤੇ ਖੁੱਲ ਕੇ ਵਰ੍ਹੇ ਤੇ ਐਲਾਨ ਕੀਤਾ ਸਖਬੀਰ ਦੇ ਹੋਟਲਾਂ ਵਿੱਚ ਸਕੂਲ ਖੋਲ੍ਹਾਂਗੇ ਅਤੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਥਾਣੇ ਅੰਦਰ ਦੇਵਾਂਗੇ ।ਸਿੱਧੂ ਨੇ ਆਖਿਆ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ । ਸਿੱਧੂ ਨੇ ਦੋਸ਼ ਲਾਇਆ ਬਾਦਲਾਂ ਕੋਲ ਸਿਰਫ 2 ਬੱਸਾਂ ਸੀ ਤੇ 4000 ਬੱਸਾਂ ਦੇ ਮਾਲਕ ਕਿਵੇਂ ਬਣ ਗਏ ਵੱਡੇ ਵੱਡੇ ਹੋਟਲ ਖੋਲ ਲਏ । ਸਿੱਧੂ ਨੇ ਆਖਿਆ ਜਿਸ ਦਿਨ ਮੇਰੇ ਹੱਥ ਫੈਸਲਾ ਲੈਣ ਦੀ ਤਾਕਤ ਆ ਗਈ ਉਸ ਤੋਂ ਬਾਅਦ ਇੰਨਾ ਦੇ ਹੋਟਲਾਂ ਵਿੱਚ ਸਕੂਲ ਖੋਲ ਦੇਵਾਂਗਾ । ਬਾਦਲਾਂ ਨੇ ਪੰਜਾਬ ਨੂੰ ਖੂਬ ਲੁੱਟਿਆ ਹੈ ਤੇ ਇਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ ।ਕਾਂਗਰਸ ਪ੍ਰਧਾਨ ਨੇ ਆਉਣ ਵਾਲੇ ਵਿਧਾਨ ਸਭਾ ਵਿੱਚ ਯੂਥ ਨੂੰ ਟਿਕਟਾਂ ਦੇਣ ਦਾ ਵਾਅਦਾ ਕੀਤਾ ਹੈ।
PUNJAB




INDIA








WORLD










