ਬਾਘਾਪੁਰਾਣਾ 15 ਅਗਸਤ (ਪ.ਪ.) :: ਭਾਰਤ ਦੇਸ਼ ਸਬ ਤੋ ਵੱਡਾ ਲੋਕਤੰਤਰ ਦੇਸ਼ ਹੈ । ਭਾਰਤ ਦੇਸ਼ ਨੂੰ ਅਜ਼ਾਦ ਹੋਇਆ 75 ਸਾਲ ਦਾ ਸਮਾਂ ਹੋ ਚੁੱਕਾ ਹੈ । ਅੱਜ ਸਾਰਾ ਭਾਰਤ ਦੇਸ਼ ਆਜ਼ਾਦੀ ਦਿਹਾੜਾ ਮਨਾ ਰਿਹਾ ਸੀ । ਦੂਜੇ ਪਾਸੇ ਇੱਕ ਸਖਸ਼ ਜਿਸ ਦਾ ਕਹਿਣਾ ਹੈ। ਕਿ ਅਸੀਂ ਅੱਜ ਵੀ ਗੁਲਾਮ ਹਾਂ। ਉਸ ਦੁਆਰਾ ਜ਼ੋਰਦਾਰ ਪ੍ਰਦਸ਼ਨ ਕੀਤਾ ਗਿਆ। ਮਾਮਲਾ ਬਾਘਾਪੁਰਾਣਾ ਦਾ ਹੈ ਜਿੱਥੇ ਅੱਜ ਐਸ.ਡੀ.ਐਮ. ਦਫ਼ਤਰ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਸੀ ਉਸ ਸਮੇਂ ਓਥੇ ਇਕ ਵਿਅਕਤੀ ਜੋ ਆਪਣਾ ਨਾਮ ਚੰਦ ਸਿੰਘ ਸਾਬਕਾ ਪੰਚਾਇਤ ਮੈਂਬਰ ਪਿੰਡ ਵੈਰੋਕੇ ਦੱਸ ਰਿਹਾ ਸੀ , ਆਪਣੇ ਗਲੇ ਵਿੱਚ ਟੁੱਟੇ ਛਿੱਤਰਾਂ ਦਾ ਹਾਰ ਪਾ ਕੇ ਪਹੁੰਚਿਆ ਜੋ ਕਿ ਖਿੱਚ ਦਾ ਕੇਂਦਰ ਬਣ ਗਿਆ। ਜਦੋਂ ਪੱਤਰਕਾਰਾਂ ਵੱਲੋਂ ਉਸ ਨੂੰ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ 550 ਪ੍ਰਕਾਸ਼ ਪੁਰਬ ਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਕੀਤਾ ਜਾਵੇ ਵਾਤਾਵਰਣ ਦਿਵਸ ਮਨਾਉਣ ਦਾ ਕਿਹਾ ਸੀ ਅਤੇ ਹਰ ਪਿੰਡ ਵਿੱਚ 33 ਪ੍ਰਤੀਸ਼ਤ ਪੰਚਾਇਤੀ ਜ਼ਮੀਨ ਵਿੱਚ ਰੁੱਖ ਲਗਾਉਣ ਦੇ ਹੁਕਮ ਦਿੱਤੇ ਸਨ । ਚੰਦ ਸਿੰਘ ਵੈਰੋਕੇ ਦਾ ਕਹਿਣਾ ਸੀ ਕਿ ਉਸ ਨੇ ਸਰਕਾਰ ਵੱਲੋਂ ਕੀਤੇ ਇਸ ਐਲਾਨ ਨੂੰ ਪੂਰਾ ਕਰਵਾਉਣ ਲਈ ਬਹੁਤ ਜ਼ੋਰ ਲਾਇਆ ਪਰ ਉਸਦੀ ਉਸ ਵੇਲੇ ਕਿਸੇ ਨੇ ਵੀ ਨਹੀਂ ਸੁਣੀ , ਉਨ੍ਹਾਂ ਕਿਹਾ ਕਿਸੇ ਨੇ ਅੱਜ ਤੱਕ ਕਿਸੇ ਵੀ ਨਰਸਰੀ ਨੇ ਇੱਕ ਵੀ ਬੂਟਾ ਨਹੀਂ ਦਿੱਤਾ , ਇਹਨਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਉਸਨੇ 1 ਕਿੱਲੇ ਪੰਚਾਇਤੀ ਜ਼ਮੀਨ ਵਿੱਚ ਦਰੱਖਤ ਲਗਾਏ। ਪਰ ਉਸ ਜ਼ਮੀਨ ਨੂੰ ਪਿੰਡ ਦੇ ਕੁਝ ਸ਼ਰਾਰਤੀ ਅਨਸਰਾਂ ਨੇ ਜ਼ਮੀਨ ਨੂੰ ਵਾਹ ਕੇ ਸਾਰੇ ਪੌਦੇ ਖਰਾਬ ਕਰ ਦਿੱਤੇ । ਚੰਦ ਸਿੰਘ ਦਾ ਕਹਿਣਾ ਸੀ ਕਿ ਉਸਨੂੰ 2 ਸਾਲ ਹੋ ਗਏ ਪਰ ਕੋਈ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਮੇਰੀ ਗੱਲ ਨਹੀਂ ਸੁਣ ਰਿਹਾ। ਉਨ੍ਹਾਂ ਕਿਹਾ ਕਿ ਅੱਜ ਆਜ਼ਾਦੀ ਦਿਹਾੜੇ ਉਨ੍ਹਾਂ ਇਹ ਛਿੱਤਰਾਂ ਦਾ ਹਾਰ ਪਾ ਕੇ ਦੱਸਣਾ ਚਾਹਿਆ ਹੈ ਕਿ ਆਪਾਂ ਕਿੰਨੇ ਕੁ ਆਜ਼ਾਦ ਹੋਏ ਹਾਂ । ਉਨ੍ਹਾਂ ਦੇ ਇਸ ਵਿਵਹਾਰ ਲਈ ਸਰਕਾਰ ਨੂੰ ਜਿੰਮੇਵਾਰ ਠਹਿਰਾਉਣਾ ਵੀ ਗ਼ਲਤ ਨਹੀਂ ਹੋਵੇਗਾ। ਚੰਦ ਸਿੰਘ ਨੇ ਦੱਸਿਆ ਕਿ ਉਹ ਕਈ ਵਾਰ ਐਸ ਡੀ ਐਮ ਨੂੰ ਮਿਲਣ ਆਏ ਪਰ ਉਹਨਾਂ ਦੇ ਅੱਗੇ ਬੈਠੇ ਕਲਰਕਾਂ ਨੇ ਉਸ ਨੂੰ ਕਦੇ ਵੀ ਮਿਲਣ ਨਹੀਂ ਦਿੱਤਾ । ਚੰਦ ਸਿੰਘ ਨੇ ਬਾਘਾ ਪੁਰਾਣਾ ਦੇ ਵਿਧਾਇਕ ਦਰਸ਼ਨ ਬਰਾੜ ਨੂੰ ਚੇਤਾਵਨੀ ਵੀ ਦਿੱਤੀ ਕਿ ਜਦੋ ਵੀ ਉਹ ਸਾਡੇ ਪਿੰਡ ਆਏਗਾ ਮੈਂ ਇਸ ਦੇ ਗਲੇ ਵਿੱਚ ਵੀ ਇਹੀ ਛਿੱਤਰਾਂ ਦਾ ਹਾਰ ਪਾਕੇ ਮੂੰਹ ਉਪਰ ਕਾਲਾ ਤੇਲ ਮਲ ਕੇ ਸਵਾਗਤ ਕਰਾਂਗਾ। ਉਸਦਾ ਦਾ ਕਹਿਣਾ ਹੈ ਕਿ ਮੈਨੂੰ ਪ੍ਰਸ਼ਾਸ਼ਨ ਵੱਲੋਂ ਅੱਜ ਤੱਕ ਪ੍ਰਸ਼ੰਸ਼ਾ ਪੱਤਰ ਇਸ ਕਰਕੇ ਨਹੀਂ ਦਿੱਤਾ ਗਿਆ ਕਿਉਂਕਿ ਮੈਂ ਕਿਸੇ ਦਾ ਚਮਚਾ ਨਹੀਂ । ਜੇ ਮੈਂ ਚਮਚਾਗਿਰੀ ਕਰਦਾ ਤਾਂ ਅੱਜ ਮੈਂ ਵੀ ਅਗਲੀਆਂ ਕੁਰਸੀ ਤੇ ਬੈਠਾ ਹੁੰਦਾ । ਚੰਦ ਸਿੰਘ ਵੈਰੋਕੇ ਨੇ ਕਿਹਾ ਕਿ ਮੈਂ ਸਰਕਾਰਾਂ ਨੂੰ ਅਪੀਲ ਕਰਦਾ ਹਾਂ ਕਿ ਜੇ ਵਾਤਾਵਰਣ ਨੂੰ ਬਚਾਉਣਾ ਹੈ ਤਾਂ ਸਾਡੀ ਵਾਤਾਵਰਣ ਪ੍ਰੇਮੀਆਂ ਦੀ ਸੁਣਵਾਈ ਕੀਤੀ ਜਾਵੇ ਤਾਂ ਜੋ ਵਾਤਾਵਰਣ ਨੂੰ ਸ਼ੁੱਧ ਬਣਾਇਆ ਜਾ ਸਕੇ।
PUNJAB




INDIA








WORLD










