ਬਾਘਾਪੁਰਾਣਾ 16 ਅਗਸਤ (ਪ.ਪ.) :: ਜਿਲ੍ਹਾ ਮੋਗਾ ਦੀ ਮਸ਼ਹੂਰ ਆਈਲੇਟਸ ਸੰਸਥਾ ਚੰਡੀਗੜ੍ਹ ਇੰਗਲਿਸ਼ ਇੰਸਟੀਚਿਊਟ ਦੀ ਵਿਦਿਆਰਥਣ ਕਰਮਜੀਤ ਕੌਰ ਪਤਨੀ ਲਵਪ੍ਰੀਤ ਸਿੰਘ ਵਾਸੀ ਸੇਖਾ ਕਲਾਂ ਨੇ ਆਈਲੈਟਸ ਵਿਚੋਂ ਓਵਰਆਲ 6.5 ਬੈਂਡ ਹਾਸਿਲ ਕੀਤੇ ਹਨ। ਮੀਡੀਆ ਨੂੰ ਜਾਣਕਾਰੀ ਦਿੰਦਿਆ ਚੰਡੀਗੜ੍ਹ ਇੰਗਲਿਸ਼ ਇੰਸਟੀਚਿਊਟ ਸੰਸਥਾ ਦੇ ਐਮ.ਡੀ. ਲਵਪ੍ਰੀਤ ਸੇਠੀ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਵਿਦਿਆਰਥੀਆਂ ਦੇ ਬਹੁ ਪੱਖੀ ਵਿਕਾਸ ਲਈ ਅੰਗਰੇਜ਼ੀ ਦੇ ਨਾਲ ਨਾਲ ਹੋਰਨਾਂ ਐਕਟੀਵੀਟੀਆ ਉੱਪਰ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ , ਜਿਸ ਕਰਕੇ ਉਨ੍ਹਾਂ ਦੇ ਨਤੀਜੇ ਕਾਫੀ ਚੰਗੇ ਆਉਂਦੇ ਹਨ ਤੇ ਹੋਰਨਾਂ ਸੰਸਥਾਵਾਂ ਦੇ ਮੁਕਾਬਲੇ ਉਹ ਚੰਗਾ ਰਿਜਲਟ ਵੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦਾ ਲੈਵਲ ਦੇਖਕੇ ਉਨ੍ਹਾਂ ਨੂੰ ਸਰਲ ਤਰੀਕੇ ਰਾਹੀਂ ਆਈਲੇਟਸ ਦੀ ਪ੍ਰੀਖਿਆ ਲਈ ਤਿਆਰ ਕੀਤਾ ਜਾਂਦਾ ਹੈ ਤੇ ਹਰੇਕ ਵਿਦਿਆਰਥੀ ਨੂੰ ਅੰਗਰੇਜ਼ੀ ਚ ਮਾਹਿਰ ਬਣਾਉਣ ਲਈ ਉਹ ਪੂਰੀ ਕੋਸ਼ਿਸ਼ ਕਰਦੇ ਹਨ ਤੇ ਉਨ੍ਹਾਂ ਦਾ ਮਿਹਨਤੀ ਸਟਾਫ ਚੰਗੇ ਨਤੀਜੇ ਦਵਾਉਣ ਵਿਚ ਵਿਦਿਆਰਥੀ ਦੀ ਹਰ ਪੱਖ ਤੋਂ ਮਦਦ ਕਰਦਾ ਹੈ। ਇਸ ਮੌਕੇ ਉਨ੍ਹਾਂ ਦੇ ਸਟਾਫ ਦੁਆਰਾ ਚੰਗੇ ਅੰਕ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਨੂੰ ਸਰਟੀਫਿਕੇਟ ਤਕਸੀਮ ਕੀਤਾ ਗਿਆ ਤੇ ਉਜਵਲ ਭਵਿੱਖ ਦੀ ਕਾਮਨਾ ਕੀਤੀ।
PUNJAB




INDIA








WORLD










