ਚੰਡੀਗੜ੍ਹ 16 ਮਈ (ਪ.ਪ.) : ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈਕੇ ਦਿੱਲੀ ਬਾਰਡਰ ਉਪਰ ਕਿਸਾਨ ਡੱਟੇ ਹੋਏ ਹਨ ਤੇ ਲਗਾਤਾਰ ਵੱਖ ਵੱਖ ਭਾਜਪਾ ਲੀਡਰਾਂ ਦਾ ਵੀ ਕਿਸਾਨਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਅਜਿਹਾ ਹੀ ਵਿਰੋਧ ਪ੍ਰਦਰਸ਼ਨ ਕਰਨ ਲਈ ਅੱਜ ਕਿਸਾਨ ਯੂਨੀਅਨ ਦੇ ਆਗੂ ਇੱਕਠੇ ਹੋਏ, ਜਿਸ ਦੌਰਾਨ ਉਨ੍ਹਾਂ ਉਪਰ ਹਰਿਆਣਾ ਪੁਲਿਸ ਨੇ ਲਾਠੀ ਚਾਰਜ ਕਰ ਦਿੱਤਾ ਅਤੇ ਅਥਰੂ ਗੈਸ ਦੇ ਗੋਲੇ ਦਾਗੇ ਗਏ। ਮਿਲੀ ਜਾਣਕਰੀ ਅਨੁਸਾਰ ਕਿਸਾਨਾਂ ਵਲੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਵਿਰੋਧ ਕੀਤਾ ਜਾਣਾ ਸੀ ਜਿਸ ਦੌਰਾਨ ਪੁਲਿਸ ਵਲੋਂ ਕਿਸਾਨਾਂ ਦੇ ਇੱਕਠ ਨੂੰ ਰਾਸਤੇ ਵਿੱਚ ਹੀ ਡੱਕ ਲਿਆ ਗਿਆ। ਇਥੇ ਹੀ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਸਰਕਾਰ ਵਲੋਂ ਅੱਜ ਤੋਂ 1 ਹਫਤਾ ਹੋਰ ਲਾਕਡਾਉਣ ਵਧਾ ਦਿੱਤਾ ਗਿਆ ਹੈ।